ਪੰਨਾ:ਅੱਜ ਦੀ ਕਹਾਣੀ.pdf/37

ਇਹ ਸਫ਼ਾ ਪ੍ਰਮਾਣਿਤ ਹੈ

"ਝੱਲੀਏ, ਮੈਨੂੰ ਕੀ ਲੋੜ ਹੈ, ਕਿਸੇ ਨਾਲ ਗੱਲ ਕਰਨ ਦੀ", ਮੈਂ ਗੰਭੀਰ ਜਿਹਾ ਮੂੰਹ ਬਣਾ ਕੇ ਆਖਿਆ, "ਹਾਂ, ਤੇ ਉਸ ਦਾ ਨਾਂ ਕੀ ਏ?"

"ਉਸ ਦਾ ਨਾਂ ਏਂ ਜਿਊਣਾ!" ਉਸ ਨੇ ਕੁਝ ਸ਼ਰਮ ਭਰੇ ਭਾਵ ਵਿਚ ਕਿਹਾ।

"ਕੀ ਤੇਨੂੰ ਉਹ ਬੜਾ ਪਿਆਰ ਕਰਦਾ ਏ?"

ਉਸ ਨੇ ਅੱਖਾਂ ਨੀਵੀਆਂ ਕਰ ਲਈਆਂ ਤੇ ਉਸ ਦਾ ਸੇ ਵਰਗਾ ਚਿਹਰਾ ਹੋਰ ਲਾਲੀ ਪਕੜ ਗਿਆ, ਉਹ ਚੁੰਨੀ ਦਾ ਵਲੇਵਾਂ ਸਜੇ ਹਥ ਦੀ ਉਂਗਲੀ ਤੇ ਦੇ ਰਹੀ ਸੀ ਤੇ ਉਸ ਨੇ ਮੇਰੀ ਗੱਲ ਦਾ ਕੋਈ ਜਵਾਬ ਨਾ ਦਿਤਾ।

"ਜੀਤੋ! ਤੂੰ ਉਸ ਨਾਲ ਵਿਆਹ ਕਿਉਂ ਨਹੀਂ ਕਰਾ ਲੈਂਦੀ ?" ਮੈਂ ਜ਼ਰਾ ਕੁ ਸੰ ਲਾਂਹਦਿਆਂ ਹੋਇਆਂ ਕਿਹਾ।

ਮੈਨੂੰ ਜਾਪਿਆ ਜਿਕੁਰ ਮੈਂ ਬਹੁਤ ਵਧੇਰੇ ਅੱਖਰ ਆਖ ਦਿਤੇ ਸਨ ਤੇ ਇਸ ਦਾ ਅਸਰ ਵੀ ਜੀਤੋ ਤੇ ਬਹੁਤ ਜ਼ਿਆਦਾ ਹੋਇਆ। ਉਹਦੀ ਧੌਣ ਝੁਕ ਗਈ। ਮੈਨੂੰ ਉਸ ਦੇ ਰੰਗ ਢੰਗ ਤੋਂ ਜਾਪ ਰਿਹਾ ਸੀ, ਜਿਕੁਰ ਉਹ ਉਥੋਂ ਉਡ ਜਾਣਾ ਚਾਹੁੰਦੀ ਹੈ।

ਮੈਨੂੰ ਹੁਣ ਪਤਾ ਲਗਾ ਕਿ ਪਿੰਡ ਦੀਆਂ ਕੁੜੀਆਂ ਆਪਣੇ ਵਿਆਹ ਬਾਰੇ ਕੋਈ ਅੱਖਰ ਆਖਣਾ ਤਾਂ ਇਕ ਪਾਸੇ ਰਿਹਾ, ਸੁਣਨਾ ਵੀ ਸ਼ਰਮ ਮਹਿਸੂਸ ਕਰਦੀਆਂ ਹਨ।

"ਚੰਗਾ, ਫੇਰ ਮੈਂ ਭਾਬੀ ਜੀ ਨਾਲ ਗੱਲ ਕਰਾਂ?" ਮੈਂ ਜ਼ਰਾ

੩੬