ਪੰਨਾ:ਅੱਜ ਦੀ ਕਹਾਣੀ.pdf/22

ਇਹ ਸਫ਼ਾ ਪ੍ਰਮਾਣਿਤ ਹੈ

ਇਨ੍ਹਾਂ ਤਿੰਨਾਂ ਸਾਲਾਂ ਵਿਚ ਜ਼ੁਹਰਾ ਨੂੰ ਬੜਾ ਘਟ ਸਮਾਂ ਮਿਲਿਆ ਕਿ ਉਹ ਬਸ਼ੀਰ ਦੀ ਸੇਵਾ ਕਰ ਸਕਦੀ। ਜਿਸ ਵੇਲੇ ਵੀ ਕੋਈ ਬਸ਼ੀਰ ਦੀ ਖ਼ਬਰ ਲੈਣ ਵਾਸਤੇ ਆਉਂਦਾ, ਜ਼ੈਨਮ ਨੂੰ ਉਸ ਦੇ ਮੰਜੇ ਲਾਗੇ ਵੇਖਦਾ। ਉਸ ਦਾ ਚਿਹਰਾ ਦਿਨੋ ਦਿਨ ਪੀਲਾ ਪੈਂਦਾ ਜਾ ਰਿਹਾ ਸੀ ਤੇ ਇਕ ਦਿਨ ਉਹ ਭਿਆਨਕ ਰਾਤ ਵੀ ਆਈ ਜਦੋਂ ਬਸ਼ੀਰ ਨੇ ਜ਼ੈਨਮ ਦੀ ਗੋਦੀ ਵਿਚ ਸਿਰ ਸੁਟ ਕੇ ਅਖਾਂ ਮੀਟ ਲਈਆਂ ਤੇ ਜ਼ੈਨਮ, ਜ਼ੈਨਮ ਇਕ ਚੀਕ ਮਾਰ ਕੇ ਬੇਹੋਸ਼ ਹੋ ਗਈ।

ਮਹੱਲੇ ਦੇ ਲੋਕ ਇਕੱਠੇ ਹੋ ਗਏ, ਬਸ਼ੀਰ ਚਲਾ ਗਿਆ ਸੀ, ਇਹ ਮਹੱਲੇ ਵਾਲਿਆਂ ਨੂੰ ਪਹਿਲਾਂ ਹੀ ਪਤਾ ਸੀ ਕਿ ਬਸ਼ੀਰਾ ਕੁਝ ਦਿਨਾਂ ਦਾ ਪ੍ਰਾਹੁਣਾ ਹੈ, ਪਰ ਹੁਣ ਸਾਰਿਆਂ ਨੂੰ ਜ਼ੈਨਮ ਦਾ ਫ਼ਿਕਰ ਹੋਇਆ; ਉਨ੍ਹਾਂ ਸਾਰੀ ਵਾਹ ਲਾ ਕੇ ਜ਼ੈਨਮ ਨੂੰ ਹੋਸ਼ ਵਿਚ ਆਂਦਾ। ਜ਼ੈਨਮ ਜਦੋਂ ਹੋਸ਼ ਵਿਚ ਆਈ ਤਾਂ ਖੜੀ ਹੋ ਕੇ ਬਿਟ ਬਿਟ ਤਕਣ ਲਗੀ, ਉਸ ਦੀਆਂ ਅਖਾਂ ਦੇ ਆਨੇ ਆਪਣੇ ਆਪ ਫਿਰ ਰਹੇ ਸਨ ਤੇ ਉਹ ਵੇਖਣ ਵਾਲਿਆਂ ਨੂੰ ਇਕ ਪਾਗ਼ਲ ਜਿਹੀ ਜਾਪਦੀ ਸੀ।

ਜਦ ਬਸ਼ੀਰੇ ਨੂੰ ਦਫਨਾਉਣ ਲਗੇ ਤਾਂ ਉਸ ਨੇ ਸੰਦੂਕ ਬੰਦ ਕਰਨ ਤੋਂ ਪਹਿਲਾਂ ਆਪਣੇ ਬਸ਼ੀਰੇ ਨੂੰ ਚੰਗੀ ਤਰ੍ਹਾਂ ਵੇਖਿਆ, ਫੇਰ ਸੰਦੂਕ ਵਿਚ ਆਪਣਾ ਮੂੰਹ ਪਾ ਕੇ ਬਸ਼ੀਰ ਦਾ ਮੂੰਹ ਚੁੰਮਿਆਂ ਤੇ ਇਸ ਦੇ ਮਗਰੋਂ ਉਹ ਚੁਪ ਕੀਤੀ ਇਕੱਲੀ ਘਰ ਆ ਗਈ।

ਰਿਸ਼ਤੇਦਾਰ ਬਸ਼ੀਰੇ ਦੇ ਅਫ਼ਸੋਸ ਵਾਸਤੇ ਆਏ, ਪਰ ਜ਼ੈਨਮ ਨੇ ਕਿਸੇ ਨਾਲ ਵੀ ਆਪਣੀ ਜ਼ਬਾਨ ਸਾਂਝੀ ਨਾ ਕੀਤੀ, ਤੇ ਨਾ ਹੀ ਕੋਈ

੨੧