ਪੰਨਾ:ਅੱਜ ਦੀ ਕਹਾਣੀ.pdf/122

ਇਹ ਸਫ਼ਾ ਪ੍ਰਮਾਣਿਤ ਹੈ

ਦੋਹਾਂ ਦੇ ਸਿਰ ਤੇ ਮਾਤਾ ਪਿਤਾ ਦਾ ਸਾਇਆ ਸੀ। ਦੋਵੇਂ ਹੀ ਇਕ ਦੂਜੇ ਨੂੰ ਪਿਆਰ ਕਰਨ ਲਗ ਪਏ। ਪਹਾੜੀ ਚਸ਼ਮਿਆਂ ਦੇ ਕੰਢੇ ਤੇ ਬੈਠ ਕੇ ਦੋਹਾਂ ਨੇ ਹੀ ਆਪੋ ਵਿਚ ਸ਼ਾਦੀ ਕਰਨ ਦੀ ਸਲਾਹ ਕੀਤੀ। ਡਾਹਢੇ ਰੀਝ ਭਰੇ ਦਿਲ ਨਾਲ ਇਕ ਦੂਜੇ ਦੀ ਕਾਪੀ ਵਿਚ ਦੋਹਾਂ ਨੇ ਆਪਣੇ ਪਤੇ ਲਿਖ ਦਿਤੇ ਤੇ ਫੇਰ ਚਿਠੀ ਪਾਉਣ ਦਾ ਇਕਰਾਰ ਕਰ ਕੇ ਦੋਵੇਂ ਹੀ ਵਿਛੜ ਗਏ।

ਚਿੱਠੀ ਪਾਉਣ ਦੀ ਪਹਿਲ ਕੰਵਲ ਨੇ ਹੀ ਕੀਤੀ। ਜਿਸ ਨੂੰ ਪੜ੍ਹ ਕੇ ਕੰਸੋ ਰੋ ਪਈ। ਚਿੱਠੀ ਕੀ ਸੀ ਇਕ ਬ੍ਰਿਹੋਂ ਕੁੱਠੇ ਦਿਲ ਦੀ ਪੀੜ ਨੂੰ ਅਸਲੀ ਅਰਥਾਂ ਵਿਚ ਪੇਸ਼ ਕੀਤਾ ਹੋਇਆ ਸੀ। ਕੰਸੋ ਨੂੰ ਚਿਠੀ ਪੜ੍ਹ ਕੇ ਜਾਪਿਆ, ਜਿਕੁਰ ਇਹ ਸਾਰਾ ਕੁਝ ਉਸ ਨੇ ਆਪ ਹੀ ਲਿਖਿਆ ਹੁੰਦਾ ਹੈ।

ਕੰਸੋ ਨੇ ਚਿੱਠੀ ਲਿਖੀ, ਜਿਸ ਵਿਚ ਆਪਣੇ ਸੀਨੇ ਵਿਚ ਲੱਗੀ ਵਿਛੋੜੇ ਦੀ ਅੱਗ ਨੂੰ ਦਸਿਆ। ਆਪਣੇ ਨਾਲ ਬੀਤੀ ਕੁਝ ਦਿਨਾਂ ਦੀ ਹਾਲਤ ਨੂੰ ਇਸ ਤਰ੍ਹਾਂ ਬਿਆਨ ਕੀਤਾ ਕਿ ਪੜ੍ਹਨ ਵਾਲਾ ਫੜਕ ਉਠੇ ਉਹ ਚਿੱਠੀ ਨੂੰ ਘੜੀ ਮੁੜੀ ਪੜ੍ਹਦੀ ਸੀ ਤੇ ਉਸ ਨੂੰ ਸ਼ਹਿਤ ਵਾਂਗ ਮਿੱਠਾ ਰਸ ਮਿਲਦਾ ਜਾਪਦਾ ਸੀ।

ਚਿੱਠੀ ਉਤੇ ਪਤਾ ਲਿਖਣ ਵਾਸਤੇ ਜਦ ਉਸ ਨੇ ਸੂਟਕੇਸ ਵਿਚੋਂ ਕਾਪੀ ਕੱਢਣੀ ਚਾਹੀ ਤਾਂ ਉਸ ਨੂੰ ਕਾਪੀ ਨਾ ਲੱਭੀ। ਉਸ ਦੇ ਚਿਹਰੇ

૧૨૧