ਪੰਨਾ:ਅੱਜ ਦੀ ਕਹਾਣੀ.pdf/111

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਵਾਜ਼ ਆਈ, ਓਦੋਂ ਮੇਰਾ ਬੁਖ਼ਾਰ ਬਹੁਤ ਘਟ ਚੁਕਾ ਸੀ ਤੇ ਮੇਰਾ ਘਟਿਆ ਬੁਖ਼ਾਰ ਵੇਖ ਕੇ ਫ਼ੋਟੋ ਦਾ ਚਿਹਰਾ ਪ੍ਰਸੰਨਤਾ ਭਰਿਆ ਦਿਖਾਈ ਦੇ ਰਿਹਾ ਸੀ।

ਬਾਕੀ ਜਿੰਨੇ ਦਿਨ ਮੈਨੂੰ ਬਖ਼ਾਰ ਰਿਹਾ, ਫ਼ੋਟੋ ਮੇਰੀ ਸੇਵਾ ਕਰਦਾ ਰਿਹਾ, ਇਸ ਤਰ੍ਹਾ ਇਕ ਪ੍ਰਦੇਸੀ ਨੇ ਘਟ ਹੀ ਕਿਸੇ ਨਾਲ ਹਮਦਰਦੀ ਕੀਤੀ ਹੋਵੇਗੀ, ਮੈਨੂੰ ਫ਼ੋਟੋ ਦੇ ਪੋਟਿਆਂ ਵਿਚੋਂ ਮਾਂ ਵਰਗਾ ਪਿਆਰ ਮਿਲਦਾ ਜਾਪਦਾ ਸੀ ਤੇ ਸ਼ਾਇਦ ਇਸੇ ਲਈ ਮੈਂ ਜਲਦੀ ਰਾਜ਼ੀ ਹੋ ਗਿਆ।

ਇਸ ਗਲ ਨੂੰ ਸਾਲ ਦੇ ਕਰੀਬ ਹੋ ਗਿਆ ਸੀ, ਫ਼ੋਟੋ ਹੁਣ ਮੇਰੇ ਕੋਲੋਂ ਉਰਦੂ ਪੜ੍ਹ ਰਿਹਾ ਸੀ, ਜਿਸ ਤਰ੍ਹਾਂ ਪੰਜਾਬੀ ਵਿਚ ਫੋਟੋ ਦਾ ਦਿਮਾਗ਼ ਕੰਮ ਕਰਦਾ ਸੀ, ਇਵੇਂ ਹੀ ਉਹ ਉਰਦੂ ਵਿਚ ਵੀ ਹੁਸ਼ਿਆਰ ਸੀ।

ਤੇ ਇਕ ਦਿਨ ਜਦੋਂ ਉਹ ਮੇਰੇ ਕੋਲੋਂ ਪੜ੍ਹਨ ਵਾਸਤੇ ਆਇਆ ਤਾਂ ਮੈਂ ਉਸ ਨਾਲ ਉਸ ਦੇ ਦੇਸ ਦੀਆਂ ਗਲਾਂ ਸ਼ੁਰੂ ਕਰ ਦਿਤੀਆਂ ਮੈਂ ਕਿਹਾ- "ਫ਼ੋਟੋ ਜੀ, ਕੀ ਤੁਹਾਡਾ ਦਿਲ ਬ੍ਰਹਮਾ ਜਾਣ ਤੇ ਨਹੀਂ ਕਰਦਾ?"

"ਨਹੀਂ ਜਾਵਾਂਗਾ, ਜਿੰਨਾ ਚਿਰ ਜਾਪਾਨੀਆਂ ਦਾ ਰਾਜ ਹੈ, ਉਸ ਨੇ ਟੁਟੀ ਫੁਟੀ ਪੰਜਾਬੀ ਵਿਚ ਜਵਾਬ ਦਿਤਾ।"

ਕੀ ਤੁਹਾਡਾ ਉਥੇ ਕੋਈ ਰਿਸ਼ਤੇਦਾਰ ਹੈ?

"ਹਾਂ।"

"ਕੌਣ ਹੈ?"

੧੧੦