ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੧੫.
ਕਪਾਹ ਚੁਣ ਕੇ ਘਰ ਪਰਤ ਬਰਕਤੇ ਜਾਹਰੇ ਪੀਰ ਤੇਲ ਪਾਉਣ ਚਲੀ ਗਈ । ਖੈਰੂ ਇੱਜੜ ਲੈ ਕੇ ਘਰ ਮੁੜਆ ਤਾਂ ਬਰਕਤੇ ਨੂੰ ਘਰ ਨਾ ਵੇਖ ਉਹਨੂੰ ਇਕ ਖਿੱਝ ਜਿਹੀ ਚੜ੍ਹ ਗਈ । ਕਿਧਰ ਗਈ ਆ ?' ਉਹਨੇ ਢਾਰੇ ਹੇਠ ਪਈ ਹੁੰਦੀ ਤਾਬਾਂ ਨੂੰ ਪੁਛਿਆ ।
'ਢੱਠੇ ਖੂਹ 'ਚ, ਕਿਸੇ ਨੂੰ ਦੱਸ ਪੁਛ ਕੇ ਜਾਵੇ ਤਾਂ ਕੋਈ ਦਸੇ....... ਏਨੀ ਗੱਲ ਕਰਦਿਆਂ ਈਂ ਮੁਤਾਬਾਂ ਨੂੰ ਸਾਹ ਜਿਹਾ ਚੜ੍ਹ ਗਿਆ ਸੀ ।
ਇਹ ਬੰਦੇ ਦੀ ਨਹੀਂ ਬਣਦੀ...... ਹਜ਼ਾਰ ਵਾਰ ਰੋਕਣ ਤੇ ਵੀ ਇਹ ਨਹੀਂ ਟਲਦੀ..... ਅੱਜ ਫਿਰ ਜਾਹਰੇਪੀਰ ਗਈ ਹੋਊ.. ਇਹਦੀ ਹੱਡੀ ਪਸਲੀ ਤਤਨੀ ਈ ਪਊ । ਖੇਰੂ ਨੇ ਮਨ ਈਂ ਮਨ ਵਿਚ ਸਾਰੇ ਢਾਹ-ਉਸਾਰ ਕੀਤੇ ਅਤੇ ਭਰਿਆ-ਪੀਤਾ ਘੜੇ 'ਚੋਂ ਪਾਣੀ ਪਾ ਕੇ ਪੀਣ ਲੱਗ ਪਿਆ।
ਉਸ ਪਾਣੀ ਵਾਲੀ ਬਾਟੀ ਮੂੰਹੋਂ ਲਾਹੀ ਹੀ ਸੀ ਕਿ ਬਰਕਤੇ ਆ ਗਈ।
ਕਿਥੋਂ ਆਈ ਏ ?