ਪੰਨਾ:ਅੱਗ ਦੇ ਆਸ਼ਿਕ.pdf/48

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੱਟਣ ਲੱਗੀ।

ਸ਼ਮੀਰਾ ਕਦੀ ਕਦਾਈਂ ਮਿਹਰੂ ਦੇ ਘਰ ਆ ਜਾਂਦਾ ਅਤੇ ਉਹਨਾਂ ਨੂੰ ਦਿਲਾਸਾ ਦੇ ਜਾਂਦਾ । ਰੇਸ਼ਮਾਂ ਉਹਦੇ ਲਈ ਇਕ ਰਹਿਮ ਦਾ ਪਾਤਰ ਸੀ। ਉਹਦਾ ਪਸੀਜਿਆ ਦਿਲ, ਉਹਦੇ ਕਸੇ ਕੰਮ ਆ ਸਕਣ ਦੀ ਤਦਬੀਰ ਸੋਚਦਾ ਰਹਿੰਦਾ ਅਤੇ ਆਖਰ ਇਕ ਤਦਬੀਰ ਉਹਨੂੰ ਸੁੱਝ ਗਈ।

ਇਕ ਰਾਤ ਉਹ ਮਿਹਰੂ ਨਾਲ ਕਾਫੀ ਰਾਤ ਤਕ ਗੱਲਾਂ ਕਰਦਾ ਰਿਹਾ ਅਤੇ ਆਖਰ ਉਸ ਮਿਹਰੂ ਨੂੰ, ਰੇਸ਼ਮੇਂ ਦੀ ਖੈਰੂ ਨਾਲ ਚਾਦਰ ਪਾ ਦੇਣ ਲਈ ਮਨਾ ਲਿਆ। ਉਹਦੀ ਦੂਰ ਦਰਿਸ਼ਟਤਾ ਦੀ ਦਾਦ ਦੇਦਿਆਂ ਉਸ ਇਕ ਦੁਬਧਾ ਜਾਹਿਰ ਕੀਤੀ। 'ਖਵਰੇ ਖੈਰੂ ਮੰਨੇ ਜਾਂ ਨਾ ਮੰਨੇ!' ਕਹਿੰਦਿਆਂ ਮਿਹਰੂ ਦਾ ਹੋਕਾ ਨਿਕਲ ਗਿਆ।

'ਉਹਨੂੰ ਮੈਂ ਪੁੱਛ ਕੇ ਈ ਗੱਲ ਤੁਰੀ ਆ ਤਾਇਆ...... ਸ਼ਮੀਰ ਨੂੰ ਇਹ ਨੇਕੀ ਕਰਦਿਆਂ ਇਕ ਆਤਮਿਕ ਖੁਸ਼ੀ ਹੋ ਰਹੀ ਸੀ।

ਉਸ ਰਾਤ ਸ਼ਮੀਰ ਨੂੰ ਕਾਫੀ ਦੇਰ ਨੀਂਦ ਨਾ ਪਈ। ਡਿਓੜੀ ਦੇ ਦਰਵਾਜ਼ੇ ਉਤੇ ਕਿਸੇ ਨੇ ਦਸਤੱਕ ਕੀਤੀ।

ਸ਼ਮੀਰ ਨੇ ਉਠਕੇ ਬੂਹਾ ਖੋਹਲਿਆ। ‘ਤੂੰ, ਇਸ ਵੇਲੇ?' ਰਾਤ ਸਮੇਂ ਵੀ ਉਹਨੇ ਰੇਸ਼ਮਾਂ ਨੂੰ ਪਹਿਚਾਣ ਲਿਆ ਸੀ।

ਰੇਸ਼ਮਾਂ ਨੇ ਅੰਦਰ ਹੁੰਦਿਆਂ ਬੂਹੇ ਦੇ ਤਾਕ ਢਾਅ ਦਿਤੇ। ਭਾਗਾਂ ਜਦ ਦੀ ਬੀਮਾਰ ਪਈ ਸੀ, ਉਸ ਆਪਣੀ ਮੰਜੀ ਅੰਦਰੋਂ ਬਾਹਰ ਨਹੀਂ ਸੀ ਕਢੀ। ਲਹਿੰਦੇ ਵਿਚ ਡੁਬਦੇ ਚੰਦ ਦੀ ਮਕਰ-ਚਾਨਣੀ ਵਿਚ ਉਹ ਮੰਜੀ ਉਤੇ ਬਹਿ ਗਈ।

ਸ਼ਮੀਰ ਦਾ ਦਿਲ ਕਾਹਲੀ ਕਾਹਲੀ ਧੜਕ ਰਿਹਾ ਸੀ। 'ਤੂੰ ਇਸ ਵੇਲੇ ਕਿਉਂ ਆਈ ਏ, ਉਹਦੇ ਕੰਨ ਲਾਗੇ ਮੂੰਹ ਕਰਦਿਆਂ ਉਸ ਪੁਛਿਆ। 'ਇਕ ਉਲਾਂਭਾ ਦੇਣ।'

'ਪਰ ਰਾਤ!'

੪੭