ਪੰਨਾ:ਅੱਗ ਦੇ ਆਸ਼ਿਕ.pdf/141

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਰਵਣ ਸੜੀਆਂ ਭਰੀਆਂ ਦੀ ਮੱਘਦੀ ਸਵਾਹ ਕੋਲ ਖੜੇ ਲੋਕਾਂ ਨੂੰ ਸਮਝਾ ਰਿਹਾ ਸੀ।

'ਗੱਲਾਂ ਨਾਲ ਕੱਖ ਨਹੀਂ ਬਣਨਾ-ਕਦੇ ਥੁੱਕੀਂ ਵੜੇ ਪੱਕੇ ਵੇਖੇ? ਗੱਧਾ ਤੇ ਜੱਟ ਜਵਾੜੀਓਂ ਬਗੈਰ ਸੂਤਰ ਨਹੀਂ ਆਉਂਦੇ, ਖੜੇ ਲੋਕਾਂ ਵਿਚੋਂ ਇਕ ਨੌਜਵਾਨ ਬੋਲਿਆ। 'ਸਾਡੇ ਲਈ ਵਕਤ ਸਾਜਗਾਰ ਨਹੀਂ......ਅਜੇ ਕੋਈ ਫੌਜਦਾਰੀ ਮੁਲ ਲੈਣੀ ਸਾਨੂੰ ਰਾਸ ਨਹੀਂ ਆਉਣੀ......ਪਹਿਲਾਂ ਆਪਣੇ ਪੈਰ ਮਜ਼ਬੂਤ ਕਰੋ।' ਸਰਵਣ ਨੇ ਸਲਾਹ ਦਿਤੀ।

ਬਹੁਤੇ ਲੋਕ ਸਰਵਣ ਦੀ ਇਸ ਗਲ ਨਾਲ ਸਹਿਮਤ ਸਨ। ਉਹ ਕਰਿਝਦੇ, ਵਿਸ ਘੋਲਦੇ ਘਰਾਂ ਨੂੰ ਪਰਤ ਪਏ।

੧੩੬