ਪੰਨਾ:ਅੱਗ ਦੇ ਆਸ਼ਿਕ.pdf/134

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੫.

ਇਹਨੀ ਦਿਨੀ, ਪਾਕਿਸਤਾਨੋ ਆਏ ਕੁਝ ਲੋਕ ਨੂਰਪੁਰ ਵਿਚ ਆਣ ਵਸੇ ਸਨ। ਉਹ ਆਪਣੇ ਆਪ ਨੂੰ ਕੱਚੇ ਅਲਾਟੀਏ ਕਹਿੰਦੇ ਅਤੇ ਲੋਕ ਉਹਨਾਂ ਨੂੰ ਪਨਾਹਗੀਰ। ਗੁਲਾਮ ਦੀ ਜ਼ਮੀਨ ਜੋ ਰਣ ਸਿੰਘ ਆਪਣੇ ਅਸਰ ਰਸੂਖ ਅਤੇ ਟੌਹਰ-ਟੱਪੇ ਨਾਲ ਹੀ ਜਬਰੀਂ ਵਾਹੀ ਫਿਰਦਾ ਸੀ, ਇਹਨਾਂ ਨੂੰ ਅਲਾਟ ਹੋ ਗਈ। ਕੰਵਰ ਨੂੰ ਤਾਂ ਕਦੀ ਸੁਪਨੇ ਵਿਚ ਵੀ ਅਜਿਹਾ ਵਾਪਰਨ ਦੀ ਸੋਚ ਨਹੀਂ ਸੀ ਆਈ। ਸ਼ੁਰੂ ਸ਼ੁਰੂ ਵਿਚ ਇਹਨਾਂ ਮਿੰਤ ਮਾਜਰਾ ਕਰਕੇ ਇਕ ਅੱਧ ਛਿਮਾਹੀ ਬਾਅਦ ਕਿਧਰੇ ਹੋਰ ਅਲਾਟਮੈਂਟ ਕਰਵਾ ਲੈਣ ਦਾ ਭਰੋਸਾ ਦਿਵਾ ਕੇ ਰਹਿਣ ਦੇਣ ਲਈ ਕੰਵਰ ਨੂੰ ਰਜਾਮੰਦ ਕਰ ਲਿਆ। ਕੰਵਰ ਇਹ ਸੋਚ ਕੇ ਚੁੱਪ ਕਰ ਗਿਆ ਕਿ ਇਕ ਤਾਂ ਉਸਦਾ ਇਸ ਪੈਲੀ ਉਤੇ ਕੋਈ ਕਨੂੰਨੀ ਹੱਕ ਨਹੀਂ ਅਤੇ ਦੂਜੇ ਇਹ ਲੋਕ ਉਹਦੇ ਅਹਿਸਾਨ ਥੱਲੇ ਦਬੇ ਰਹਿਣਗੇ ਅਤੇ ਪਿੰਡ ਵਿਚ ਉਸਦੀ ਮੁਕ ਗਈ ਸਾਖ ਫਿਰ ਤੋਂ ਸੁਰਜੀਤ ਹੋ ਜਾਵੇਗੀ।

ਅਫ਼ਸਰਾਂ ਨੂੰ ਮਿਲ ਮਿਲਾ ਕੇ ਉਸਨੇ ਇਹ ਅਲਾਟਮੈਂਟ ਤੁੜਾਉਣ

੧੨੯