ਪੰਨਾ:ਅੱਗ ਦੇ ਆਸ਼ਿਕ.pdf/129

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂਰਾਂ ਨੂੰ ਝੁੱਲ ਨਾਲ ਢੱਕ, ਸਰਵਣ ਨੇ ਕਹੀ ਨਾਲ ਪਿੱਪਲੀ ਹੇਠਾਂ ਦੇ ਕਬਰਾਂ ਪੁਟੀਆਂ ਅਤੇ ਖੈਰੂ ਤੇ ਰੇਸ਼ਮਾਂ ਨੂੰ ਦਫਨਾ ਦਿਤਾ। ਸ਼ਾਮ ਹੋਣ ਤਕ ਉਹ ਨੂਰਾਂ ਦੇ ਸਰ੍ਹਾਂਦੀ ਬੈਠਾ, ਉਸਦੇ ਚਿਹਰੇ ਦੇ ਬਦਲਦੇ ਰੰਗ ਵੇਖਦਾ ਰਹਾ। ਸ਼ਾਮ ਪਿਆਂ ਨੂਰਾਂ ਨੂੰ ਕੁਝ ਹੋਸ਼ ਆਈ। ਪਹੁੰਚੇ ਸਦਮੇ ਕਾਰਨ ਉਹ ਊਲ-ਜਲੂਲ ਬੋਲੀ ਜਾ ਰਹੀ ਸੀ। ਰਾਤ ਦੇ ਘੁਸ-ਮੁਸੇ ਵਿਚ ਸਰਵਣ ਨੇ ਨੂਰਾਂ ਨੂੰ ਝੁੱਲ ਵਿਚ ਲਪੇਟ ਕੇ ਮੌਰਾਂ ਉਤੇ ਚੁੱਕ ਲਿਆ ਅਤੇ ਲੋਕਾਂ ਦੀਆਂ ਨਜ਼ਰਾਂ ਤੋਂ ਬਚਦਾ ਬਚਾਉਂਦਾ, ਉਸਨੂੰ ਆਪਣੇ ਘਰ ਲੈ ਆਇਆ।

੧੨੪