ਪੰਨਾ:ਅੰਧੇਰੇ ਵਿਚ.pdf/57

ਇਹ ਸਫ਼ਾ ਪ੍ਰਮਾਣਿਤ ਹੈ

(੫੯)

ਸਕੂਲੇ ਪੜ੍ਹਨ ਵੀ ਨਹੀਂ ਸੀ ਜਾਣਾ।ਉਹ

ਟਹਿਲਣ ਨੇ ਫੇਰ ਆਖਿਆ, ਖਾਂਦਾ ਕਿੱਦਾਂ ਨ ਜਦ ਭੁਖ ਲਗਦੀ ਤਾਂ ਆਪੇ ਖਾ ਲੈਂਦਾ, ਐਡਾ ਵੱਡਾ ਹੋਕੇ.........?

ਨਰਾਇਣੀ ਨੇ ਕੁਝ ਗੁਸਾ ਮਨਾਉਂਦੀ ਹੋਈ ਨੇ ਕਿਹਾ ਤੁਸੀਂ ਤਾਂ ਭੈਣਾਂ ਉਹਦੀ ਉਮਰ ਹੀ ਵੇਖਦੀਆਂ ਹੋ, ਹਾਲੇ ਸ਼ਿੰਦਾ ਹੈ। ਜਦੋਂ ਹੋਸ਼ ਸੰਭਾਲੇਗਾ ਆਪੇ ਸਮਝ ਜਾਇਗਾ ਵੱਡਾ ਹੋਕੇ ਇਸ ਨੇ ਮੇਰੀ ਗੋਦ ਵਿਚ ਬਹਿਣਾ ਹੈ ਮੈਨੂੰ ਰੋਟੀ ਖੁਆਉਣ ਲਈ ਆਖਣਾ ਹੈ।

ਟਹਿਲਣ ਦੁਖੀ ਜਹੀ ਹੋਕੇ ਬੋਲੀ, "ਮੈਂ ਤੁਹਾਡੇ ਭਲੇ ਵਾਸਤੇ ਹੀ ਆਖ ਰਹੀ ਹਾਂ ਬੀਬੀ ਜੀ, ਨਹੀਂ ਤਾਂ ਭਲਾ ਮੈਨੂੰ ਕੀ? ਤੇਰਾਂ ਚੌਦਾਂ ਸਾਲ ਦਾ ਹੋ ਗਿਆ ਹੈ ਜੇ ਹੁਣ ਵੀ ਅਕਲ ਨ ਆਈ ਤਾਂ ਕਦੋਂ ਆਉਣੀ ਹੈ?

ਨਰਾਇਣੀ ਨੂੰ ਹੁਣ ਗੁਸਾ ਆ ਗਿਆ, 'ਕਹਿਣ ਲੱਗੀ, ਅਕਲ ਆਉਣ ਵਾਲੀ ਕੋਈ ਖਾਸ ਉਮਰ ਨਹੀਂ ਹੁੰਦੀ। ਕਿਸੇ ਨੂੰ ਦੋ ਸਾਲ ਪਹਿਲਾਂ ਆ ਜਾਂਦੀ ਹੈ, ਕਿਸੇ ਨੂੰ ਦੋ ਸਾਲ ਪਿਛੋਂ। ਇਹਨੂੰ ਅਕਲ ਆਵੇ ਭਾਂਵੇਂ ਨਾ ਆਵੇ ਤੁਹਾਨੂੰ ਐਨਾ ਫਿਕਰ ਕਿਉਂ ਹੈ?

ਟਹਿਲਣ ਕਹਿਣ ਲਗੀ, ਇਹੋ ਤਾਂ ਤੁਹਾਡੇ ਵਿਚ ਘਾਟਾ ਹੈ ਬੀਬੀ ਜੀ! ਉਹ ਜਿੰਨਾਂ ਸ਼ੈਤਾਨ ਹੋ ਗਿਆ ਹੈ ਤੁਹਾਨੂੰ ਸਭ ਕੁਝ ਪਤਾ ਹੈ। ਸਾਰੇ ਗਲੀ ਗੁਆਂਢ ਇਹੋ ਆਖਦੇ ਹਨ ਕਿ ਇਹਦੀ ਜਿੱਨੀ ਮਿਟੀ ਖਰਾਬ ਹੋ ਰਹੀ ਹੈ, ਸਭ ਤੁਹਾਡਾ ਹੀ ਦੋਸ਼ ਹੈ।