ਪੰਨਾ:ਅੰਧੇਰੇ ਵਿਚ.pdf/46

ਇਹ ਸਫ਼ਾ ਪ੍ਰਮਾਣਿਤ ਹੈ

(੪੬)

ਦੁੱਧ ਪੀਂਦੇ ਬੱਚੇ ਰਾਮ ਨੂੰ ਆਪਣੀ ਤੇਰਾਂ ਚੌਦਾਂ ਸਾਲਾਂ ਦੀ ਨਵੀਂ ਨੋਂਹ ਨਰਾਇਣੀ ਨੂੰ ਸੌਂਪ ਗਈ।

ਇਸ ਸਾਲ ਬੜੇ ਜ਼ੋਰ ਦੀ ਤਪਾਲੀ ਪਈ ਹੋਈ ਸੀ। ਨਰਾਇਣੀ ਨੂੰ ਵੀ ਮਾਮੇ ਨੇ ਪਿਆਰ ਦੇ ਦਿਤਾ। ਤਿੰਨਾਂ ਚਹੁੰ ਪਿੰਡਾਂ ਵਿਚੋਂ ਇਕ ਨੀਲਮਣਿ ਹੀ ਡਾਕਟਰ ਸਨ, ਉਹ ਭੀ ਕਚਘਰੜ, ਇਹਨਾਂ ਪੂਰਾ ਇਮਤਿਹਾਨ ਵੀ ਨਹੀਂ ਸੀ ਪਾਸ ਕੀਤਾ। ਇਸ ਵੇਲੇ ਇਹਨਾਂ ਦੀ ਫੀਸ ਇਕ ਰੁਪਏ ਦੇ ਥਾਂ ਦੋ ਰੁਪਏ ਹੋ ਗਈ ਸੀ। ਕੁਨੈਨ ਦੀਆਂ ਪੁੜੀਆਂ ਵਿਚ ਮਿਲਾਵਟ ਹੋਣ ਲਗ ਪਈ ਸੀ। ਇਹੋ ਵਜ੍ਹਾ ਸੀ ਕਿ ਸੱਤਾਂ ਦਿਨਾਂ ਪਿੱਛੋਂ ਵੀ ਨਰਾਇਣੀ ਦਾ ਬੁਖਾਰ ਨਹੀਂ ਸੀ ਟੁਟਾ ਸ਼ਾਮ ਲਾਲ ਨੂੰ ਫਿਕਰ ਪੈ ਗਿਆ।

ਘਰ ਦੀ ਨੌਕਰਿਆਣੀ, ਨ੍ਰਿਤ ਕਾਲੀ ਜੋ ਡਾਕਟਰ ਨੂੰ ਸਦਣ ਗਈ ਸੀ, ਖਾਲੀ ਮੁੜ ਆਈ। ਕਹਿਣ ਲੱਗੀ, ਅੱਜ ਡਾਕਟਰ ਸਾਹਿਬ ਕਿਸੇ ਹੋਰ ਪਿੰਡ ਚੌਹਾਂ ਰੁਪਇਆਂ ਤੇ ਬੀਮਾਰ ਵੇਖਣ ਜਾਣਗੇ। ਉਹ ਦੋ ਰੁਪਏ ਫੀਸ ਦੇਣ ਵਾਲਿਆਂ ਦੇ ਨਹੀਂ ਆ ਸਕਦੇ।

ਸ਼ਾਮ ਲਾਲ ਨੂੰ ਗੁਸਾ ਆ ਗਿਆ, ਬੋਲਿਆ, ਭੈੜੇ ਨੂੰ ਅਸੀਂ ਵੀ ਚਾਰ ਹੀ ਦੇ ਦਿੰਦੇ। ਰੁਪਇਆ ਕੋਈ ਜਾਨ ਨਾਲੋਂ ਚੰਗਾ ਹੈ? ਜਾਹ ਚੰਡਾਲ ਨੂੰ ਸਦ ਲਿਆ। ਕਿੱਡਾ ਬੇਤਰਸ ਹੈ!

ਨਰਾਇਣੀ ਅੰਦਰ ਪਈ ਨੇ ਇਹ ਸਭ ਕੁਝ ਸੁਣ ਲਿਆ। ਘਰਕਦੀ ਹੋਈ ਮੱਠੀ ਜਹੀ ਅਵਾਜ਼ ਵਿਚ ਕਹਿਣ ਲੱਗੀ, ਮੇਰੀ ਗੱਲ ਸੁਣੋ। ਜੇ ਡਾਕਟਰ ਨਹੀਂ ਆਉਂਦਾ ਤਾਂ