ਪੰਨਾ:ਅੰਧੇਰੇ ਵਿਚ.pdf/26

ਇਹ ਸਫ਼ਾ ਪ੍ਰਮਾਣਿਤ ਹੈ



(੨੬)

'ਸ੍ਰੀ ਮਤੀ ਬਿਜਲੀ, ਤੁਹਾਡਾ ਨਾ ਸੁਧੂ ਜਾਂ ਬੁਧੁ ਹੈ?'

ਸਾਰੇ ਲੋਕੀ ਖੂਬ ਖਿੜ ਖਿੜਾ ਕੇ ਹੱਸ ਪਏ। ਉਹ ਨੌਕਰਿਆਣੀ ਤਾਂ ਹੱਸਦੀ ੨ ਜ਼ਮੀਨ ਤੇ ਹੀ ਲੇਟ ਗਈ। ਕਹਿਣ ਲੱਗੀ, 'ਵਾਹ ਬਾਈ ਜੀ ਤੁਸੀਂ ਵੀ ਤਾਂ ਖੂਬ ਬਣਾਉਣਾ ਜਾਣਦੇ ਹੋ।'

ਬਿਜਲੀ ਨੇ ਕੁਝ ਬਨਾਉਟੀ ਕ੍ਰੋਧ ਵਿਖਾ ਕੇ ਅਖਿਆ 'ਚੁਪ ਰਹੋ, ਬਹੁਤਾ ਵਧ ਵਧ ਕੇ ਗੱਲਾਂ ਨ ਕਰਦੀ ਜਾਹ'। ਫੇਰ ਸਤੇਂਦ੍ਰ ਨੂੰ ਆਖਿਆ, 'ਆਓ ਇਥੇ ਆ ਕੇ ਬਹਿ ਜਾਓ।' ਇਹ ਆਖ ਕੇ ਸਤੇਂਦ੍ਰ ਨੂੰ ਉਹ ਬਦੋ ਬਦੀ ਖਿਚ ਕੇ ਅੰਦਰ ਲੈ ਆਈ ਕੁਰਸੀ ਤੇ ਬਿਠਾ ਕੇ ਆਪ ਗੋਡਿਆਂ ਭਾਰ ਉਹਦੇ ਲਾਗੇ ਬਹਿ ਗਈ ਤੇ ਹੱਥ ਜੋੜ ਕੇ ਗਾਉਣ ਲੱਗ ਪਈ:-ਧੰਨ ਧੰਨ ਭਾਗ ਮੇਰੇ ਨੇ ਸੱਜਨਾ, ਚੰਦ ਮੁਖ ਵੇਖਿਆ ਤੇਰਾ। ਜੀਵਣ ਮੇਰਾ ਸਫਲ ਹੋ ਗਿਆ, ਹੋਇਆ ਦੂਰ ਹਨੇਰਾ। ਅਜ ਮੇਰਾ ਘਰ ਸੋਇਆ ਮਿਤ੍ਰ, ਅਜ ਮੇਰੀ ਦਿਹ ਸਫਲ ਹੋਈ, ਅਜ ਮੇਰੀ ਕਿਸਮਤ ਹੈ ਜਾਗੀ, ਪੈਰ ਪਿਆ ਹੈ ਤੇਰਾ। ਪੰਜ ਬਾਣ ਨਹੀਂ ਲੱਖਾਂ ਬਾਣ ਹੀ, ਪੌਣ ਮਦਨ ਦੇ ਛੱਡ ਰਹੀ, ਹੁਣ ਤਾਂ ਕਦੇ ਨ ਛੱਡਾਂ ਸੱਜਣਾ, ਲੜ ਫੜਿਆ ਹੈ ਤੇਰਾ।

ਉਸ ਆਦਮੀ ਨੇ ਜੋ ਸ਼ਰਾਬ ਪੀ ਰਿਹਾ ਸੀ, ਉਠ ਕੇ ਸਤੇਂਦ੍ਰ ਦੇ ਪੈਰਾਂ ਤੇ ਸਿਰ ਰੱਖ ਕੇ ਆਖਿਆ, ਮਹਾਰਾਜ ਮੈਂ ਬੜਾ ਪਾਪੀ ਹਾਂ, ਮੈਨੂੰ ਆਪਣੇ ਚਰਨਾ ਦੀ ਧੂੜ ਦਿਉ। ਉਹ ਨਸ਼ੇ ਵਿਚ ਚੂਰ ਹੋਇਆ ਰੋ ਰੋ ਕੇ ਇਹ ਆਖ ਰਿਹਾ ਸੀ।

ਅਚਣ-ਚੇਤ ਹੀ ਇਸ਼ਨਾਨ ਕਰਨ ਦੇ ਪਿੱਛੋਂ ਸਤੇਂਦ੍ਰ