ਪੰਨਾ:ਅੰਧੇਰੇ ਵਿਚ.pdf/140

ਇਹ ਸਫ਼ਾ ਪ੍ਰਮਾਣਿਤ ਹੈ

(੧੫੬)

ਮੂੰਹ ਉਤੋ ਮੁਧੀ ਪੈ ਗਈ। ਕਹਿਣ ਲੱਗੀ 'ਕੀ ਆ ਮਾਂ?'

ਸਲੋਚਨਾ ਨੇ ਹੌਲੀ ਜਹੀ ਆਖਿਆ, ਕੁਝ ਨਹੀਂ ਧੀਏ। ਕੀ ਤੂੰ ਇਕੱਲੀ ਏਂ?

"ਗੁਣੀ ਦਾ ਚਿਹਰਾ ਜੋ ਮੈਂ ਆਪਣੀਆਂ ਅੱਖਾਂ ਨਾਲ ਵੇਖਿਆਂ ਸੀ, ਪੱਥਰ ਦਿਲ ਵਾਲੇ ਨੂੰ ਵੀ ਉਸ ਤੇ ਤਰਸ ਆ ਜਾਂਦਾ ਪਰ ਮੈਨੂੰ ਨਹੀਂ ਆਇਆ। ਉਹਨੇ ਸਾਡੇ ਵਾਸਤੇ ਕੀ ਨਹੀਂ ਕੀਤਾ? ਪਰ ਹੁਣ ਮੈਂ ਇਹ ਗਲਾਂ ਨਹੀਂ ਛੇੜਾਂਗੀ? ਕਦੇ ਵੀ ਉਸਦੇ ਆਖੇ ਤੋਂ ਬਾਹਰ ਨ ਹੋਣਾ ਤੇ ਨਾ ਹੀ ਉਹਦੀ ਕੋਈ ਗਲ ਮੋੜਨੀ, ਇਹ ਗਲ ਯਾਦ ਰਖਣੀ ਕਿ ਐਹੋ ਜਹੇ ਆਦਮੀ ਦਾ ਦਿਲ ਦੁੱਖਣ ਨਾਲ ਖੁਦ ਭਗਵਾਨ ਨੂੰ ਦੁਖ ਹੁੰਦਾ ਹੈ। ਜੋ ਉਹਨਾਂ ਦਾ ਧਰਮ ਹੈ ਤੇਰਾ ਵੀ ਉਹੋ ਧਰਮ ਹੈ। ਇਹ ਮੇਰੀ ਮਰਜ਼ੀ ਨਹੀਂ ਇਹ ਓਸ ਪ੍ਰਮਾਤਮਾਂ ਦੀ ਮਰਜ਼ੀ ਹੈ ਧੀਏ, ਜਿਹਦੀ ਮਰਜ਼ੀ ਨਾਲ ਤੁਸੀਂ ਪਹਿਲੇ ਦਿਨ ਦੀ ਮੁਲਾਕਾਤ ਨਾਲ ਹੀ ਇਕ ਹੋ ਗਏ ਸੀ। ਧੀਏ ਸ਼ਰਮ ਕਾਹਦੀ ਹੈ। ਜੋ ਸਾਰਿਆਂ ਦੇ ਦਿਲ ਵਿਚ ਬੈਠਾ ਹੋਇਆ ਅੰਤਰਜਾਮੀ ਹੈ ਉਸਦੀ ਆਪਣੀ ਅਵਾਜ਼ ਦੇ ਉਲਟ ਨਾ ਤੁਰੋ। ਉਹਦੀ ਮਰਜ਼ੀ ਨ ਰੱਦੋ। ਉਹਦਾ ਹੁਕਮ ਹੀ ਮੇਰੇ ਮੂੰਹੋ ਬੋਲ ਰਿਹਾ ਹੈ। ਪਹਿਲਾਂ ਵੀ ਮੇਰੇ ਅੰਦਰੋਂ ਇਹ ਅਵਾਜ਼ ਆਉਂਦੀ ਸੀ, ਪਰ ਮੈਂ ਆਪਣੇ ਘੁਮੰਡ ਨਾਲ ਇਸਨੂੰ ਅਨਸੁਣਿਆਂ ਕਰ ਛਡਿਆ ਸੀ। ਇਸੇ ਕਰਕੇ ਅੱਜ ਉਹਦਾ ਫਲ ਪਾ ਰਹੀ ਹਾਂ।”

"ਤੁਹਾਨੂੰ ਦੋਹਾਂ ਨੂੰ ਮੇਰਾ ਅਖੀਰੀ ਕਹਿਣਾ ਹੈ ਕਿ ਮੇਰੇ ਉਸ ਪਾਪ ਨੂੰ ਹਮੇਸ਼ਾ ਵਾਸਤੇ ਪਕਿਆਂ ਕਰਕੇ ਮੇਰੀ ਆਤਮਾਂ ਨੂੰ ਬਹੁਤ ਚਿਰ ਤੇਜ ਨਾ ਕਲਪਾਉਂਦੇ ਰਹਿਣਾ॥"

'ਮਾਂ ਜੀ ਵੈਦ ਜੀ ਆ ਗਏ ਹਨ।'

ਸਲੋਚਨਾ ਨੇ ਹੌਲੀ ਜਹੀ ਆਖਿਆ, ਉਹਨਾਂ ਨੂੰ ਲੈ ਆ ਜਾਹ ਧੀਏ ਤੂੰ ਜਰਾ ਅੰਦਰ ਚਲੀ ਜਾ।