ਪੰਨਾ:ਅੰਧੇਰੇ ਵਿਚ.pdf/129

ਇਹ ਸਫ਼ਾ ਪ੍ਰਮਾਣਿਤ ਹੈ

(੧੪੧)

ਪੱਕੀ ਥਿੱਤ ਕੋਈ ਰੱਬ ਨਹੀਂ ਕਰ ਗਿਆ। ਤੁਸੀਂ ਆਪ ਹੀ ਕਰਨ ਵਾਲੇ ਹੋ ਤੇ ਆਪ ਹੀ ਏਸ ਨੂੰ ਤੋੜ ਸਕਦੇ ਹੋ। ਮੈਂ ਮਿੰਨਤ ਕਰਦੀ ਹਾਂ ਮੇਰੀ ਇਹ ਗੱਲ ਮੰਨ ਲੌ।

ਸਲੋਚਨਾ ਨੂੰ ਕੁਝ ਸ਼ੱਕ ਹੋਗਿਆ ਸੀ, ਸੋ ਮਗਰ ਮਗਰ ਉੱਤੇ ਆ ਗਈ ਤੇ ਆ ਕੇ ਗੁਸੇ ਨਾਲ ਬੋਲੀ ਕੀ ਬਕਵਾਸ ਕਰ ਹੀ ਏਂ ਹੇਮਾ। ਸਾਕ ਪੱਕਾ ਹੋਕੇ ਕਦੇ ਨਹੀਂ ਟੁਟ ਕਦਾ। ਤੇਰੇ ਭਾਗ ਬਹੁਤ ਚੰਗੇ ਹਨ, ਜੋ ਵਰ ਘਰ ਬਹੁਤ ਚੰਗਾ ਮਿਲ ਗਿਆ ਹੈ। ਕਮਲੀ ਧੀ! ਆਖਦੀ ਹੈ ਇਹ ਸਾਕ ਛਡ ਦਿਓ। ਹਿੰਦੂ ਘਰਾਣੇ ਦੀ ਧੀ ਹੋਕੇ ਕੰਮੀਆਂ ਵਾਂਗੂ ਕੁਆਰੀ ਬਣੀ ਰਹੇਂਗੀ? ਚੱਲ ਥੱਲੇ ਚੱਲ।

ਹੇਮ ਚਲੀ ਗਈ। ਸਲੋਚਨਾ ਨੇ ਗੁਣੇਇੰਦ੍ਰ ਵਲ ਵੇਖ ਕੇ ਆਖਿਆ, ਇਹ ਸਭ ਦਿਨ ਰਾਤ ਕਿਤਾਬਾਂ ਪੜ੍ਹਨ ਦਾ ਫਲ ਹੈ। ਚੌਵੀ ਘੰਟੇ ਨਾਟਕ ਨਾਵਲ ਆਦਿ ਪੜ੍ਹਦੇ ਰਹਿਣ ਤੋਂ ਇਹੋ ਜੇਹੀਆਂ ਗੱਲਾਂ ਹੀ ਸੁਝਦੀਆਂ ਹਨ। ਬੱਸ ਜਿੱਦਾਂ ਹੋ ਸਕੇ ਵਿਆਹ ਕਰ ਹੀ ਦਿਤਾ ਜਾਵੇਗਾ।

ਗੁਣੇਇੰਦ੍ਰ ਚੁਪ ਬੈਠਾ ਰਿਹਾ। ਸਲੋਚਨਾ ਕੁਝ ਚਿਰ ਰਹਿਕੇ ਹੌਲੀ ੨ ਥੱਲੇ ਚਲੀ ਗਈ।

ਦੋ ਦਿਨ ਪਿਛੋਂ ਕਚਹਿਰੀਓਂ ਆਕੇ ਉਹ ਕਿਸੇ ਕਿਤਾਬ ਨੂੰ ਲੈਣ ਲਾਇਬਰੇਰੀ ਵਿਚ ਗਿਆ ਕਮਰੇ ਵਿਚ ਵੜਨ ਹੀ ਲੱਗਾ ਸੀ ਕਿ ਹੇਮਾ ਨੇ ਰੋਕਦੀ ਹੋਈ ਨੇ ਕਿਹਾ, 'ਅੰਦਰ ਨਾ ਆਉਣਾ ਭਰਾ ਜੀ ਮੈਂ ਕੁਝ ਖਾ ਰਹੀ ਹਾਂ।'

ਗੁਣੇਇੰਦ੍ਰ ਝੱਕ ਕੇ ਖਲੋ ਗਿਆ, ਬੋਲਿਆ ਖਾਂਦੀ ਏਂ ਤਾਂ ਖਾਂਦੀ ਰਹੋ। ਮੇਰੇ ਅੰਦਰ ਔਣ ਨਾਲ ਤੇਰਾ ਖਾਣਾ ਥੋੜ੍ਹਾ ਭਿੱਟਿਆ ਜਾਣਾ ਹੈ।