ਪੰਨਾ:ਅੰਧੇਰੇ ਵਿਚ.pdf/121

ਇਹ ਸਫ਼ਾ ਪ੍ਰਮਾਣਿਤ ਹੈ

(੧੩੩)

ਪੜ੍ਹਦੇ। ਤੁਸੀਂ ਮੇਰੇ ਪਾਸੋਂ ਸੰਗਦੇ ਹੋ। ਪਰ ਮੈਂ ਤਾਂ ਤੁਹਾਥੋਂ ਨਹੀਂ ਸੰਗਦੀ।

ਗੁਣੇਇੰਦ੍ਰ ਨੇ ਆਖਿਆ, ਕਿਉਂ ਨਹੀਂ ਸੰਗਦੀ, ਸੰਗਣਾ ਚਾਹੀਦਾ ਹੈ।

ਹੇਮ ਨੇ ਸਾਹਮਣੇ ਲਟਕ ਰਹੀਆਂ ਵਾਲਾਂ ਦੀਆਂ ਬੌਰੀਆਂ ਨੂੰ ਪਿਛਾਂਹ ਹਟਾਉਂਦਿਆਂ ਹੋਇਆਂ ਕਿਹਾ, ਸ਼ਰਮ ਕਿਉਂ ਕਰਾਂ, ਕੀ ਤੁਸੀਂ ਕੋਈ ਓਪਰੇ ਹੋ? ਏਦਾਂ ਨਹੀਂ ਹੋ ਸਕਣਾ ਭਰਾ ਜੀ ਚਲੋ ਤੁਸੀਂ ਕਮਰੇ ਵਿਚ।

ਇਹ ਆਖਕੇ ਉਹ ਕਿਤਾਬਾਂ ਚੁਕ ਕੇ ਤੁਰ ਪਈ।

ਗੁਣੇਇੰਦ੍ਰ ਇਕ ਦਿਨ ਹੇਮ ਦੇ ਪਹਿਨਣ ਲਈ ਚੂੜੀਆਂ, ਹਾਰ, ਕੜੇ ਆਦਿ ਖਰੀਦ ਲਿਆਇਆ ਸੀ, ਸਲੋਚਨਾ ਵੇਖਕੇ ਆਖਣ ਲੱਗੀ, ਕਿਉਂ ਬੱਚਾ ਇਹ ਸਭ ਕਿਉਂ ਲਿਆਇਆ?

ਗੁਣੇਇੰਦ ਨੇ ਆਖਿਆ, ਇਹਦੇ ਨਾਲ ਕੀ ਬਣੇਗਾ ਹੋਰ ਵੀ ਬਹੁਤ ਕੁਝ ਚਾਹੀਦਾ ਹੈ। ਲੜਕੀ ਖਾਲੀ ਹੱਥੀਂ ਥੋੜਾ ਤੁਰ ਜਾਇਗੀ।

ਸਲੋਚਨਾ ਅਗੋਂ ਕੁਝ ਨ ਕਹਿ ਸਕੀ, ਉਹਦਾ ਮਨ ਅੰਦਰੋ ਅੰਦਰੀ ਹੀ ਖਿੜ ਉਠਿਆ ਕਿ ਇਹਨਾਂ ਦੋਹਾਂ ਜਣਿਆਂ ਨੇ ਐਡੀ ਛੇਤੀ, ਆਪੋ ਵਿਚ ਦੀ ਇਕ ਦੂਜੇ ਨੂੰ ਕਿੱਦਾਂ ਸਮਝ ਲਿਆ ਹੈ। ਇਸ ਗੱਲ ਨੂੰ ਉਹ ਮੁੜ ਮੁੜ ਸੋਚਣ ਲੱਗੀ। ਇਕ ਦਿਨ ਉਸਨੇ ਗੁਣੇਇੰਦ੍ਰ ਨੂੰ ਬੁਲਾਕੇ ਆਖਿਆ, ਆਉਣ ਵਾਲੇ ਸਾਹੇ ਵਿੱਚ ਲੜਕੀ ਦਾ ਵਿਆਹ ਜਿਦਾਂ ਵੀ ਹੋਵੇ ਕਰ ਦੇਣਾ ਹੈ, ਕਿਉਂਕਿ ਲੜਕੀ ਵੱਡੀ