ਪੰਨਾ:ਅੰਧੇਰੇ ਵਿਚ.pdf/120

ਇਹ ਸਫ਼ਾ ਪ੍ਰਮਾਣਿਤ ਹੈ

ਗੁਣੇਇੰਦ੍ਰ ਇਕ ਕਿਤਾਬ ਚੁਕ ਕੇ ਮੁਸਕਰਾਉਂਦਾ ਹੋਇਆ ਬਾਹਰ ਚਲਿਆ ਗਿਆ। ਹੇਮ ਦਿਨ ਰਾਤ ਇਸ ਕਮਰੇ ਵਿਚ ਰਹਿੰਦੀ ਸੀ। ਇਸ ਕਰਕੇ ਗੁਣੇਇੰਦ੍ਰ ਆਪਣੇ ਸੌਂਣ ਵਾਲੇ ਕਮਰੇ ਵਿਚ ਹੀ ਬਹਿ ਕੇ ਪੜ੍ਹਿਆ ਲਿਖਿਆ ਕਰਦਾ ਸੀ। ਐਤਵਾਰ ਨੂੰ ਹੇਮ ਨੇ ਬਾਹਰੋਂ ਅਵਾਜ਼ ਦਿੱਤੀ, 'ਭਰਾ ਜੀ ਅੰਦਰ ਆ ਜਾਵਾਂ?'

ਗੁਣੇਇੰਦ੍ਰ ਨੇ ਅੰਦਰੋਂ ਆਖਿਆ ਆ ਜਾਓ।'

ਹੇਮ ਨੇ ਆਖਿਆ! ਤੁਸੀਂ ਹਰ ਵੇਲੇ ਇਸ ਸੌਣ ਵਾਲੇ ਕਮਰੇ ਵਿਚ ਹੀ ਬਹਿਕੇ ਕਿਉਂ ਪੜ੍ਹਦੇ ਹੁੰਦੇ ਹੋ?

'ਇਹਦੇ ਵਿਚ ਕਰ ਹਰਜ ਹੈ?' ਕੀ ਇਸ ਤਰਾਂ ਘਰ ਵਿੱਚ ਵਿਦਿਆ ਘੱਟ ਆਇਗੀ?'

ਲਾਇਬ੍ਰੇਰੀ ਦੇ ਕਮਰੇ ਵਿਚ ਪੜ੍ਹਦਿਆਂ ਕਿਹੜੀ ਘਟ ਗਈ ਸੀ?

ਗੁਣੇਇੰਦ੍ਰ ਨੇ ਕਿਹਾ ਘਟੀ ਤਾਂ ਕੋਈ ਨਹੀਂ ਸੀ ਪਰ ਕੱਚੀ ਜ਼ਰੂਰ ਹੋ ਗਈ ਸੀ। ਏਸ ਕਮਰੇ ਵਿੱਚ ਉਹਨੂੰ ਪੱਕੀ ਕਰ ਰਿਹਾ ਹਾਂ।

ਹੇਮ ਪਹਿਲਾਂ ਤਾਂ ਹੱਸ ਪਈ। ਫੇਰ ਗੱਲ ਸਮਝ ਵਿਚ ਨ ਆਉਣ ਕਰਕੇ ਸਿਆਣੀ ਜੇਹੀ ਹੋਕੇ ਬੋਲੀ, ਤੁਹਾਡੀਆਂ ਸਾਰੀਆਂ ਗੱਲਾਂ ਗੁੰਗਿਆਂ ਵਾਲੀਆਂ ਸੈਨਤਾਂ ਹੀ ਹੁੰਦੀਆਂ ਹਨ। ਕੋਈ ਗਲ ਸਿੱਧੀ ਤਰ੍ਹਾਂ ਵੀ ਕਰਿਆ ਕਰੋ।

ਗੁਣੇਇੰਦ੍ਰ ਮੁਸਕਰਾਉਣ ਲੱਗ ਪਿਆ ਤੇ ਕੋਈ ਜੁਵਾਬ ਨ ਦਿੱਤਾ।

ਹੇਮ ਨੇ ਆਖਿਆ, ਮੈਂ ਸਮਝਦੀ ਹਾਂ, ਇਸ ਕਮਰੇ ਵਿਚ ਮੈਂ ਰਹਿੰਦੀ ਹਾਂ ਇਸ ਕਰਕੇ ਤੁਸੀਂ ਇਥੇ ਨਹੀਂ