ਪੰਨਾ:ਅੰਦਫਕਲਸ - ਬਲਰਾਮ.pdf/2

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹ ਅਤੀਤ ਨੂੰ ਵਰਤਮਾਨ ਦੀਆਂ ਘਟਨਾਵਾਂ ਰਾਹੀਂ ਸਮਝਾਉਣ ਦੇ ਹੀ ਸਮਰਥ ਨਹੀਂ ਸੀ।ਸਗੋਂ ਬੀਤੇ ਵਿੱਚੋਂ ਵਰਤਮਾਨ ਲਈ ਦਰੁਸਤ ਨਤੀਜੇ ਕੱਢਣ ਦੇ ਵੀ ਸਮਰੱਥ ਸੀ।ਕੌਮੀ ਭਾਵਨਾਵਾਂ ਨੂੰ ਹੁਲਾਰਾ ਦੇਣਾਉਸ ਲਈ ਸਿੱਖਿਆ ਦਾ ਇਕ ਸਾਧਨ ਸੀ।ਉਹ ਅਕਸਰ ਸਾਡੇ ਕੌਮੀ ਸਨਮਾਨ ਦੀ ਭਾਵਨਾ ਨੂੰ ਮੁਖਾਤਿਬ ਹੁੰਦਾ । ਉਸੋ ਦੇ ਕਾਰਨ ਇਤਿਹਾਸ ਮੇਰਾ ਮਨਪਸੰਦ ਵਿਸ਼ਾ ਬਣ ਗਿਆ ਸੀ। ਭਾਵੇਂ ਕਿ ਉਸ ਨੇ ਚੇਤਨ ਤੌਰ `ਤੇ ਕਦੀ ਨਹੀਂ ਸੀ ਚਾਹਿਆ, ਪਰ ਇਹ ਉਸ ਦੀਆਂ ਹੀ ਕੋਸ਼ਿਸ਼ਾਂ ਦਾ ਕੁਦਰਤੀ ਸਿੱਟਾ ਸੀ ਕਿ ਮੈਂ ਬਾਗੀ ਬਣ ਗਿਆ ਸੀ। ਕੋਈ ਉਸ ਰਾਜ ਦਾ ਵਫਾਦਾਰ ਕਿਵੇਂ ਹੋ ਸਕਦਾ ਸੀ ਜਿਸ ਨੇ ਹਮੇਸ਼ਾ ਸੌੜੇ ਹਿੱਤਾਂ ਦੀ ਖਾਤਿਰ ਜਰਮਨਾਂ ਦੇ ਹਿੱਤਾਂ ਨੂੰ ਦਾਅ 'ਤੇ ਲਾਇਆ। ਕੀ ਅਸੀਂ ਇੰਨਾ ਵੀ ਨਹੀਂ ਸੀ ਸਮਝ ਸਕਦੇ ਕਿ ਹਬਸਬਰਗ ਨੂੰ ਨਾ ਤਾਂ ਜਰਮਨ ਨਾਲ ਪਿਆਰ ਹੈ ਨਾ ਹੀ ਉਹ ਅਜਿਹਾ ਕਰਨ ਦੇ ਯੋਗ ਹੈ। ਸਾਡੀ ਰੋਜ਼ਮਰਾ ਦੀ ਜ਼ਿੰਦਗੀ ਇਸ ਨਿਰਣੇ ਨੂੰ ਹੋਰ ਵੀ ਪੱਕਾ ਕਰਦੀ ਸੀ। ਦੇਖਦੇ ਹੀ ਦੇਖਦੇ ਵਿਆਨਾ ਵਰਗਾ ਸ਼ਹਿਰ ਵੀ ਜਰਮਨਾਂ ਲਈ ਓਪਰਾ ਹੁੰਦਾ ਜਾ ਰਿਹਾ ਸੀ।‘ਸ਼ਾਹੀ ਦਰਬਾਰ’ ਹਰ ਮੌਕੇ ਤੇ ਚੈਕ ਲੋਕਾਂ ਦੀ ਹੀ ਹਮਾਇਤ ਕਰਦਾ । ਜਰਮਨ ਨੂੰ ਇਕ ਸਲਾਵ ਰਾਜ ਬਣਾਉਣ ਦੀ ਮੁਹਿੰਮ ਪੂਰੇ ਜ਼ੋਰਾਂ 'ਤੇ ਸੀ। ਜਰਮਨ ਸਾਮਰਾਜ ਤੇ ਉਸ ਦੇ ਹਾਕਿਮ ਵੀ ਇਸ ਸਭ ਕੁਝ ਤੋਂ ਅਣਭਿੱਜ ਸਨ। ਇੱਥੇ ਇੰਨਾ ਕਹਿਣਾ ਹੀ ਕਾਫ਼ੀ ਹੈ ਕਿ ਜਵਾਨੀ ਦੇ ਮੁੱਢਲੇ ਵਰ੍ਹਿਆਂ ਵਿੱਚ ਹੀ ਮੈਂ ਕੁਝ ਅਜਿਹੇ ਨਤੀਜੇ ਕੱਢ ਲਏ ਸਨ ਜਿਨ੍ਹਾਂ ਨੂੰ ਮੈਂ ਕਦੇ ਰੱਦ ਨਹੀਂ ਕੀਤਾ ਸਗੋਂ ਸਮਾਂ ਪੈਣ ਦੇ ਨਾਲ ਨਾਲ ਇਨ੍ਹਾਂ ਚ ਮੇਰਾ ਵਿਸ਼ਵਾਸ ਹੋਰ ਮਜ਼ਬੂਤ ਹੁੰਦਾ ਗਿਆ। ਇਨ੍ਹਾਂ ਵਿੱਚੋਂ ਇਕ ਸਿੱਟਾ ਇਹ ਵੀ ਸੀ ਕਿ ਜਰਮਨੀ ਦੀ ਹਿਫ਼ਾਜ਼ਤ ਲਈ ਆਸਟਰੇਰੀਅਨ ਸਾਮਰਾਜ ਦਾ ਖਾਤਮਾ ਇਕ ਮੁੱਢਲੀ ਤੇ ਲਾਜ਼ਮੀ ਸ਼ਰਤ ਸੀ।ਇਸ ਤਰ੍ਹਾਂ ਦੀ ਇਤਿਹਾਸਕ ਜੋ ਮੇਰੇ ਅੰਦਰ ਵਿਕਸਤ ਹੋਈ ਸੀ, ਨੇ ਫੇਰ ਕਦੀ ਮੇਰਾ ਪਿੱਛਾ ਨਾ ਛੱਡਿਆ। ਸੰਸਾਰ ਇਤਿਹਾਸ ਸਮਕਾਲੀ ਘਟਨਾਵਾਂ ਨੂੰ ਸਮਝਣ ਦਾ ਇਕ ਅਖੁੱਟ ਸੋਮਾਂ ਬਣ ਗਿਆ ਸੀ। ਇਸ ਸਭ ਦਾ ਨਤੀਜਾ ਇਹੋ ਨਿਕਲਿਆ ਕਿ ਮੈਂ ਬਾਪੂ ਵਲੋਂ ਆਪਣੇ ਲਈ ਚੁਣੇ ਕਿੱਤੇ ਤੋਂ ਦੂਰ ਹੀ ਹੁੰਦਾ ਗਿਆ। ਮੈਨੂੰ ਇਹ ਪੂਰੀ ਤਰ੍ਹਾਂ ਸਾਫ਼ ਹੋ ਚੁੱਕਾ ਸੀ ਕਿ ਸਰਕਾਰੀ ਅਫ਼ਸਰ ਬਣ ਕੇ ਮੈਂ ਕਦੇ ਵੀ ਖੁਸ਼ ਨਹੀਂ ਹੋ ਸਕਦਾ ਮੈਂ ਇਕ ਪੇਂਟਰ ਬਣਨਾ ਚਾਹੁੰਦਾ ਸੀ ਤੇ ਦੁਨੀਆ ਦੀ ਕੋਈ ਤਾਕਤ ਮੈਨੂੰ ਸਿਵਲ-ਸਰਵੈਂਟ ਬਣਨ ਲਈ ਮਜਬੂਰ ਨਹੀਂ ਸੀ ਕਰ ਸਕਦੀ। ਜਿਉਂ ਜਿਉਂ ਮੈਂ ਵੱਡਾ ਹੋਇਆ ਮੇਰੀ ਦਿਲਚਸਪੀ ਭਵਨ ਨਿਰਮਾਣ ਵਿੱਚ ਵੱਧਣ ਲੱਗੀ। ਮੈਨੂੰ ਜਾਪਿਆ ਇਹ ਪੇਂਟਿੰਗ ਲਈ ਮੇਰੇ ਸ਼ੌਕ ਦਾ ਵੀ ਫੈਲਾਉ ਹੈ। ਉਦੋਂ ਮੇਰੇ ਖਿਆਲ ਵਿੱਚ ਹੀ ਨਹੀਂ ਸੀ ਕਿ ਇਹ ਕਿਸੇ ਹੋਰ ਤਰ੍ਹਾਂ ਵੀ ਹੋ ਸਕਦਾ ਹੈ। ਤੇਰਾਂ ਸਾਲ ਦੀ ਛੋਟੀ ਉਮਰ ਵਿੱਚ ਹੀ ਮੇਰੇ ਪਿਤਾ ਦਾ ਦੇਹਾਂਤ ਹੋ ਗਿਆ। ਐਮੋਲੇਕਸੀ ਦੇ ਦੌਰੇ ਨੇ ਉਸ ਦੀ ਜੀਵਨ ਲੀਲਾ ਦਾ ਅੰਤ ਕਰ ਦਿੱਤਾ। ਅੰਤ ਤੱਕ ਉਸ ਦੀ ਇਹੋ ਇੱਛਾ ਸੀ ਕਿ ਉਸ ਦੇ ਪੁੱਤਰ ਨੂੰ ਉਨ੍ਹਾਂ ਮੁਸੀਬਤਾਂ ਦਾ ਸਾਹਮਣਾ ਨਾ ਕਰਨਾ ਪਏ ਜੋ ਕਦੇ ਉਸ ਨੂੰ ਝੱਲਣੀਆਂ ਪਈਆਂ ਸਨ। ਪਰ ਉਸ ਨੂੰ ਅਹਿਸਾਸ ਹੋ ਗਿਆ ਸੀ ਕਿ ਉਸ ਦੀਆਂ ਕੋਸ਼ਿਸ਼ਾਂ ਵਿਜ਼ੂਲ ਹਨ।ਅਚੇਤ ਹੀ ਉਸ ਨੇ ਭਵਿੱਖ ਦੇ ਉਹ ਬੀਜ ਬੋ ਦਿੱਤੇ ਜਿਨ੍ਹਾਂ ਬਾਰੇ ਸਾਡੇ 'ਚੋਂ ਕੋਈ ਵੀ ਉਸ ਸਮੇਂ ਸੁਚੇਤ ਨਹੀਂ ਸੀ ਹੋ ਸਕਦਾ। | ਸ਼ੁਰੂ ਵਿੱਚ ਉਪਰੋਂ ਤੇ ਸਭ ਕੁਝ ਉਵੇਂ ਹੀ ਰਿਹਾ। ਮੇਰੀ ਮਾਂ ਇਹ ਆਪਣਾ ਫ਼ਰਜ਼ ਸਮਝਦੀ ਕਿ ਉਹ ਮੈਨੂੰ ਬਾਪੂ ਦੀਆਂ ਇੱਛਾਵਾਂ ਦੇ ਅਨੁਸਾਰ ਪੜ੍ਹਾਏ-ਭਾਵ ਉਹੀ, ਸਿਵਿਲ ਸਰਵਿਸ । ਜਿੱਥੋਂ ਤੱਕ ਮੇਰਾ ਸਵਾਲ ਸੀ ਮੇਰਾ ਇਰਾਦਾ ਹੋਰ ਵੀ ਪੱਕਾ ਹੋ ਗਿਆ ਸੀ। ਐਨ ਉਸ ਸਮੇਂ ਮੇਰੀ ਬਿਮਾਰੀ 17