ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/9

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਡਿਓਢੀ

ਮਰਹੂਮ ਡਾ. ਰਵਿੰਦਰ ਰਵੀ ਨੇ ਇੱਕ ਵਾਰੀ ਪੰਜਾਬੀ ਸਾਹਿਤ ਸੰਗਮ ਜੌੜੇਪੁਲ ਦੇ ਵਾਰਸ਼ਿਕ ਸਾਹਿਤ ਸਮਾਰੋਹ ਵਿਖੇ ਪ੍ਰਧਾਨਗੀ ਭਾਸ਼ਣ ਕਰਦਿਆਂ ਆਖਿਆ ਸੀ ਕਿ ਕਿਸੇ ਵੀ ‘ਵਾਦ` ਜਾਂ ‘ਚਿੰਤਨ’ ਨੂੰ ਪਰਵਾਨ ਜਾਂ ਰੱਦ, ਸਵੀਕਾਰ ਜਾਂ ਅਸਵੀਕਾਰ ਕਰਨ ਦਾ ਅਧਿਕਾਰ ਤਾਂ ਸਾਡੇ ਪਾਸ ਹੁੰਦਾ ਹੈ ਪਰ ਬਿਨਾਂ ਪੜੇ ਹੀ, ਹੋਰਾਂ ਦੀਆਂ ਗੱਲਾਂ ਸੁਣ-ਸੁਣਾਕੇ ਕੇ ਹੀ, ਸਵੀਕਾਰ ਜਾਂ ਰੱਦ ਕਰਨਾ ਠੀਕ ਨਹੀਂ ਹੁੰਦਾ। ਉਨ੍ਹਾਂ ਕਿਹਾ ਸੀ ਮਾਰਕਸਵਾਦ ਨੂੰ ਜਿਨ੍ਹਾਂ ਲੋਕਾਂ ਨੇ ਪੜਿਆ ਨਹੀਂ, ਜਿਨ੍ਹਾਂ ਨੂੰ ਇਸ ਵਾਦ ਦਾ ਊੜਾ, ਆੜਾ ਵੀ ਨਹੀਂ ਆਉਂਦਾ, ਉਹ ਜੇ ਇਸ ਵਾਦ ਨੂੰ ਰੱਦ ਕਰਨ ਤਾਂ ਅਜਿਹੇ ਲੋਕਾਂ ਦੀ ਸਮਝ ਤੇ ਹੈਰਾਨੀ ਹੁੰਦੀ ਹੈ ਤੇ ਜਿਨ੍ਹਾਂ ਇਸ ਦਾ ਡੂੰਘਾ ਅਧਿਐਨ ਕੀਤਾ ਹੋਵੇ ਉਨ੍ਹਾਂ ਨੂੰ ਅਜਿਹੇ ਬੰਦਿਆਂ ਤੇ ਸਖ਼ਤ ਗਿਲਾ ਵੀ ਹੋ ਸਕਦਾ ਹੈ। ਇਹੋ ਗੱਲ ਅੱਜ ਮੈਨੂੰ ਇਹ ਸ਼ਬਦ ਲਿਖਦਿਆਂ ਅਸਤਿਤਵਵਾਦ ਬਾਰੇ ਕਹਿਣੀ ਪੈ ਰਹੀ ਹੈ। ਇਸ ਵਾਦ ਦਾ ਡੂੰਘਾ ਅਧਿਐਨ ਕੀਤੇ ਬਿਨਾਂ ਹੀ ਇਸ ਨੂੰ 'ਅਬਸਰਡ' ਕਹੀ ਜਾਣਾ ਠੀਕ ਨਹੀਂ।
ਦਰਅਸਲ ਵੀਹਵੀਂ ਸਦੀ ਵਿੱਚ ਅਧਿਐਨ ਕਰਨ ਯੋਗ ਦੋ ਹੀ ਤਾਂ ਵਾਦ ਹਨ। ਦੋ ਹੀ ਤਾਂ ਦਰਸ਼ਨ ਹਨ, ਦੋ ਹੀ ਤਾਂ ਫ਼ਿਲਾਸਫ਼ੀਆਂ ਹਨ। ਇੱਕ ਮਾਰਕਸਵਾਦ ਅਤੇ ਦੂਜਾ ਅਸਤਿਤਵਵਾਦ। ਬਾਕੀ ਸਭ ਤਾਂ ਇਨ੍ਹਾਂ ਵਿੱਚੋਂ ਪੰਗਰੀਆਂ ਸ਼ਾਖ਼ਾਵਾਂ ਹੀ ਸਮਝਣੀਆਂ ਬਣਦੀਆਂ ਹਨ। ਅਸਤਿਤਵਵਾਦ ਨੂੰ ਛਮ ਵਾਲਿਆਂ ਨੇ ਸਾਡੇ ਨਾਲੋਂ ਵੱਧ ਸਮਝਿਆ ਭਾਵੇਂ ਕਿ ਸਾਡੇ ਮੁਲਕ ਵਿੱਚ ਵੀ ਇਸ ਚਿੰਤਨ ਦਾ ਅਭਾਵ ਨਹੀਂ। ਜਦੋਂ ਦਾ ਮਨੁੱਖ ਨੇ ਇਸ ਧਰਤੀ 'ਤੇ ਪੈਰ ਪਾਇਆ ਹੈ, ਉਹ ਆਪਣੇ ਸਵੈ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਸਮਝਣ ਵਿੱਚ ਲੱਗਿਆ ਹੋਇਆ ਹੈ। ਪੱਛਮ ਦੇ ਚਿੰਤਕਾਂ ਨੇ ਆਪਣੇ ਆਪ ਨੂੰ ਜਾਣੂ (Know Thyself) ਦਾ ਨਾਅਰਾ ਦਿੱਤਾ। ਗੁਰਬਾਣੀ ਵਿੱਚ ਮਨ ਨੂੰ ਜੋਤਿ ਸਰੂਪ’ ਦੱਸ ਕੇ ਆਪਣਾ ਮੂਲ ਪਛਾਣਨ ਦੀ ਗੱਲ ਕੀਤੀ ਗਈ ਹੈ। ਇਸ ਸੱਚ ਵਿੱਚ ਕੋਈ ਅਤਿਕਥਨੀ ਨਹੀਂ ਕਿ ‘ਸਵੈ ਦੀ ਸਮਝ ਨੇ ਹੀ ਪਰ’ ਤੱਕ ਪੁੱਜਣਾ ਹੈ। ਪਰ ਵਿੱਚ ਹੀ ਸਾਰੇ ਸਮਾਜ ਦੀ ਸਮਝ ਸ਼ਾਮਲ ਹੁੰਦੀ ਹੈ। ਜਿਵੇਂ ਅਸੀਂ ਕਹਿੰਦੇ ਹਾਂ ਕਿ ਨਾਗਰਿਕਤਾ ਘਰ ਤੋਂ ਹੀ ਸ਼ੁਰੂ ਹੁੰਦੀ ਹੈ ਅਰਥਾਤ ਪਰਿਵਾਰ ਤੋਂ ਹੀ ਸ਼ੁਰੂ ਹੁੰਦੀ ਹੈ, ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 9