ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/42

ਇਹ ਸਫ਼ਾ ਪ੍ਰਮਾਣਿਤ ਹੈ

ਇਸ ਸਥਿਤੀ ਵਿੱਚ ਮਾਰਸ਼ਲ ਬੜੀ ਅਜੀਬ ਉਦਾਹਰਨ ਦਿੰਦਾ ਹੈ ਕਿ ਸਿਰਜਨਾਤਮਕ ਕਿਰਿਆਵਾਂ ਜਿਵੇਂ ਕਿ ਸੰਗੀਤ-ਸਾਜ਼ਾਂ ਸਹਿਤ, ਵਿਗਿਆਨੀ-ਅਪਰੇਟਸ ਸਹਿਤ, ਮਾਲੀ ਆਪਣੀ ਕਿਆਰੀ ਅਤੇ ਬੂਟਿਆਂ ਸਹਿਤ 'ਅਧਿਕਾਰਿਤ ਵਸਤੂ' (Having) ਨੂੰ ਅਸਤਿਤਵ (Being) ਵਿੱਚ ਬਦਲ ਸਕਦਾ ਹੈ, ਇਸ ਅਵਸਥਾ ਵਿੱਚ Having ਨੂੰ ਖ਼ਤਮ ਨਹੀਂ ਕੀਤਾ ਜਾਂਦਾ ਸਗੋਂ Being ਵਿੱਚ ਰਚਾ ਲਿਆ ਜਾਂਦਾ ਹੈ ਅਰਥਾਤ 'ਮੈਂ' ‘ਤੂੰ' ਵਿੱਚ ਬਦਲ ਜਾਂਦਾ ਹੈ ਅਤੇ 'ਤੂੰ'ਮੈਂ ਵਿੱਚ।

ਵਫਾਦਾਰੀ (Fidelity)

ਵਫ਼ਾਦਾਰੀ ਅਸਤਿਤਵ ਨੂੰ ਤਸਦੀਕ ਕਰਦੀ ਹੈ। ਮੈਂ ਹੋਰਨਾਂ ਨਾਲ ਅਜਿਹੇ ਸੰਬੰਧਾਂ ਵਿੱਚ ਵਿਚਰਦਾ ਹਾਂ ਜੋ ‘ਮੈਥੋਂ' ਕੁਝ ਮੰਗ ਕਰਦੇ ਹਨ। 'ਮੈਂ' ਉਨ੍ਹਾਂ ਦਾ ਹੁੰਗਾਰਾ ਭਰਦਾ ਹਾਂ ਅਤੇ ਅਸੀਂ ਆਪਸੀ ਜ਼ਿੰਮੇਦਾਰੀਆਂ ਦਾ ਵਟਾਂਦਰਾ ਕਰਦੇ ਹਾਂ। ਦੂਜੇ ਨਾਲ ਅਜਿਹੀ ਵਫ਼ਾਦਰੀ ‘ਮੇਰੀ' ਆਪਣੀ ਹੋਂਦ ਨੂੰ ਅਰਥ ਪ੍ਰਦਾਨ ਕਰਦੀ ਹੈ ਅਤੇ ਦੂਜੇ ਦੀ ‘ਮੇਰੇ’ ਪ੍ਰਤੀ ਵਫ਼ਾਦਰੀ ਉਸਦੀ ਆਪਣੀ ਹੋਂਦ ਨੂੰ। ਆਪਸੀ ਨਿਰੰਤਰ ਹੁੰਗਾਰਾ ਵਫ਼ਾਦਰੀ ਦੀ ਮੁਢਲੀ ਸ਼ਰਤ ਹੈ। ਜਿਤਨਾ ਵੱਧ 'ਮੈਂ' ਦੂਜੇ ਲਈ ਹਾਜ਼ਰ ਹਾਂ ਉਤਨਾ ਹੀ ਵੱਧ ‘ਮੈਂ' ਆਪਣੇ ਆਪ ਲਈ ਹਾਜ਼ਰ ਹਾਂ। ਦੋ ਬੰਦਿਆਂ ਨਾਲ ਮਿਲਾਪ ਵਿੱਚੋਂ ਤੀਜਾ ਬੰਦਾ ਬਾਹਰ ਹੋ ਜਾਂਦਾ ਹੈ- 'ਚਾਰੇ ਨੈਣ ਗਡਾਵਡ' ਹੋ ਜਾਂਦੇ ਹਨ। ਹਰ ਬੰਦਾ ਦੂਜੇ ਲਈ ਮੱਧਮ ਪੁਰਖ ਬਣ ਜਾਂਦਾ ਹੈ ਦੋਵੇਂ ਮਿਲਕੇ 'ਅਸੀਂ' (We) ਬਣ ਜਾਂਦੇ ਹਨ। ਮਰਨ ਵਾਲੇ ਪਿਆਰੇ ਵੀ ਵਫ਼ਾਦਾਰੀ ਦੇ ਸੰਕਲਪ ਰਾਹੀਂ ਅਤੇ ਜਿਉਂਦੇ ਵੀ ਮ੍ਰਿਤਕ ਨਾਲ ਜੁੜੇ ਰਹਿੰਦੇ ਹਨ। ਮਾਰਸ਼ਲ ਦਾ ਰੱਬ ਨਾਲ ਸੰਬੰਧ ਵੀ ਉੱਤਮ ਪੁਰਖੀ ਨਹੀਂ ਸਗੋਂ ਮੱਧਮ ਪੁਰਖੀ (ਤੂੰ) ਹੈ। ਮਾਰਸ਼ਲ ‘ਤੂੰ’ ਦੀ ਵਿਲੱਖਣ ਹਾਜ਼ਰੀ ਰਾਹੀਂ ਇਸ ਪ੍ਰਕਾਰ ਜਿਉਣ ਨੂੰ ਪੇਸ਼ ਕਰਦਾ ਹੈ ਜਿਸਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ।

5. ਨਿਕੋਲਸ ਬਰਦੀਏਵ
(Nicolas Berdyaev) 1874-1948

ਨਿਕੋਲਸ ਬਰਦੀਏਵ (Nicolas Alexandrovich Berdyaev) ਇੱਕ ਅਮੀਰ ਘਰਾਣੇ ਵਿੱਚ ਕੀਵ (Kiev) ਵਿਖੇ 19 ਮਾਰਚ, 1874 ਈ: ਨੂੰ ਜਨਮਿਆ। ਉਹ ਪਾਦਰੀਆਂ ਦੀ ਸਭਾ ਨੂੰ ਨਿੰਦਿਆ ਕਰਦਾ ਸੀ। ਉਸ ਦਾ ਮਾਰਕਸਵਾਦੀਆਂ ਨਾਲ ਸੁਮੇਲ ਵੀ ਰਿਹਾ ਪਰ ਬਾਅਦ ਵਿੱਚ ਤੋੜ ਵਿਛੋੜਾ ਹੋ ਗਿਆ। ਫਿਰ ਵੀ ਉਹ ਇਸ ਵਿਚਾਰ 'ਤੇ ਡਟਿਆ ਰਿਹਾ ਕਿ 'ਸਾਮਵਾਦ' ਪੂੰਜੀਵਾਦ ਨਾਲੋਂ ਈਸਾਈਅਤ ਦੇ ਵੱਧ ਨੇੜੇ ਹੈ। ਆਪਣਾ ਸਾਰਾ ਜੀਵਨ ਉਹ ਇਕੱਲਾਪਣ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 42