ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/37

ਇਹ ਸਫ਼ਾ ਪ੍ਰਮਾਣਿਤ ਹੈ

(Community) ਬਣਦਾ ਹੈ।

3. ਜੁਕ ਮੇਰੀਟੇਨ (Jacques Maritain) 1882-1973

ਪ੍ਰਸਿੱਧ-ਫ਼ਰਾਂਸੀਸੀ ਦਾਰਸ਼ਨਿਕ ਜਕ ਮੇਰੀਟੇਨ ਦਾ ਜਨਮ 18 ਨਵੰਬਰ 1882 ਨੂੰ ਪੈਰਿਸ ਵਿੱਚ ਹੋਇਆ। ਉਹ ਮੱਧ ਸ਼੍ਰੇਣੀ ਦਾ ਕੈਥੋਨਿਕ ਦਾਰਸ਼ਨਿਕ ਸੀ। ਸਬੱਬ ਨਾਲ ਹੀ ਉਸਨੂੰ Thomas Aquinas ਦਾ ਅਧਿਐਨ ਕਰਨ ਦਾ ਅਵਸਰ ਮਿਲਿਆ ਤਾਂ ਉਸਨੂੰ ਇਉਂ ਜਾਪਿਆ ਜਿਵੇਂ ਉਹ ਪਹਿਲੋਂ ਹੀ Theist ਸੀ। 1948 ਈ: ਵਿੱਚ ਉਸਨੇ Existence and the Existent ਪੁਸਤਕ ਪ੍ਰਕਾਸ਼ਿਤ ਕੀਤੀ ਅਤੇ Thomas ਦੇ ਅਸਤਿਤਵਵਾਦ ਨੂੰ ਹੀ ਪ੍ਰਮਾਣਿਕ ਮੰਨਿਆ। ਉਸ ਤੋਂ ਅਗਲੇ ਸਾਲ ਛਪੀ ਪੁਸਤਕ The Person and the Common Good ਵਿੱਚ ਵੀ ਉਸਨੇ ਥਾਮਸ ਪਰੰਪਰਾ ਦੀ ਹੀ ਵਿਅਕਤੀਵਾਦੀ ਵਿਆਖਿਆ ਕੀਤੀ।

ਜਕ ਮੇਰੀਟੇਨ ਦੇ ਮੁੱਖ ਸੰਕਲਪ

ਕਰਤਾ (The Subject or Suppositum)

ਜਿਸ ਨੂੰ ਅਸੀਂ ਸਬਜੈਕਟ ਕਹਿੰਦੇ ਹਾਂ ਸੇਂਟ ਥਾਮਸ ਉਸੇ ਨੂੰ ਸੁਪੋਜੀਟਮ ਕਹਿੰਦਾ ਹੈ। ਸਾਰ ਉਹ ਹੁੰਦਾ ਹੈ ਜਿਸ ਦੀ ਕੋਈ ਚੀਜ਼ ਬਣੀ ਹੋਈ ਹੈ। ਸੁਪੋਜੀਟਮ ਉਹ ਹੈ ਜੋ ਸਾਰ ਰੱਖਦਾ ਹੈ ਜਾਂ ਸਾਰ ਦਾ ਪ੍ਰਯੋਗ ਕਰਦਾ ਹੈ ਅਤੇ ਕਾਰਜ ਉਹ ਜੋ ਬੰਦੇ ਨੂੰ ਜਿਉਂਦਾ ਰੱਖਦਾ ਹੈ। ਥਾਮਸ ਦੇ ਦਰਸ਼ਨ ਵਿੱਚ ਸਬਜੈਕਟ ਦਾ ਹੀ ਮਹੱਤਵ ਹੈ। ਥਾਮਸ ਅਨੁਸਾਰ ਸਬਜੈਕਟ ਦੀ ਹੀ ਹੋਂਦ ਹੈ।

'ਹੁੰਦੇ ਰਹਿਣਾਂ' ਦਾ ਸੰਕਲਪ (Notion of subsistence)

‘ਹੁੰਦੇ ਰਹਿਣਾ' ਸਾਰ ਅਤੇ ਅਸਤਿਤਵ ਦੋਹਾਂ ਤੋਂ ਭਿੰਨ ਹੈ ਅਤੇ ਇਸਨੂੰ ਸੇਂਟ ਥਾਮਸ ਠੋਸ ਅੰਦਾਜ਼ ਮੰਨਦਾ ਹੈ। ਅਸਤਿਤਵ ਪੌਂਡਾਂ ਨਾਲ ਨਿਰਧਾਰਿਤ ਨਹੀਂ ਹੁੰਦਾ। ਹੋਂਦ (ਅਸਤਿਤਵ) ਸਾਰ ਦਾ ਹਿੱਸਾ ਨਹੀਂ ਹੁੰਦਾ। ਇਹ ਸਾਰ ਦੁਆਰਾ ਨਿਰਧਾਰਤ ਨਹੀਂ ਹੁੰਦਾ। ਅਜੀਬ ਵਿਰੋਧਾਭਾਸ ਰਾਹੀਂ ਇਹ ਸਾਰ ਨੂੰ ਸੰਚਾਲਿਤ ਕਰਦਾ ਹੈ ਅਤੇ ਇਹ ਸਾਰ ਵਿੱਚ ਸਮਰੱਥਾ ਦੇ ਭੰਡਾਰ ਦੀ ਸੰਚਾਲਨਾ ਨਹੀਂ ਕਰਦਾ। ਦਰਅਸਲ ਸਬਸਿਟੈਂਸ (ਚਲਦੇ ਰਹਿਣਾ) ਦੀ ਧਾਰਨਾ ਰੋਜ਼ੀ ਦੇ ਅਰਥਾਂ ਵਿੱਚ ਨਹੀਂ ਹੈ। ਇਹ ਤਾਂ ਥਾਮਸ ਦੀ ਮੈਟਾਫਿਜਿਕਸ ਦੀ ਅਜਿਹੀ ਧਾਰਨਾ ਹੈ ਜੋ ਬੜੀ ਗੁੰਝਲਧਾਰ ਅਤੇ ਸਮਝਣ ਵਿੱਚ ਕਠਿਨ ਹੈ। ਇਸ ਲਈ ਜਕ ਮੇਰੀਟੇਨ ਦੇ ਸ਼ਬਦ ਇਨ ਬਿੰਨ ਉਦ੍ਰਿਤ ਕਰਨੇ ਠੀਕ ਰਹਿਣਗੇ: God does not create essences to which he can be imagined as giving a last rub of subsistence before sending them forth into existence! God creates

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 37