ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/31

ਇਹ ਸਫ਼ਾ ਪ੍ਰਮਾਣਿਤ ਹੈ

ਹਮਲਾ ਕੀਤਾ। ਪਾਦਰੀ ਐਸ਼ਪ੍ਰਸਤੀ ਦਾ ਜੀਵਨ ਬਤੀਤ ਕਰਦੇ ਸਨ ਪਰ ਉਹ ਇਸਦਾ ਇਕਬਾਲ ਨਹੀਂ ਕਰਦੇ ਸਨ। ਆਪਣੀਆਂ ਆਰਾਮਪ੍ਰਸ਼ਤੀ ਵਾਲੀਆਂ ਗੱਲਾਂ ਨੂੰ ਹੀ ਇਸਾਈਅਤ ਕਹਿਣ ਵਿੱਚ ਸ਼ਰਮਿੰਦਗੀ ਮਹਿਸੂਸ ਨਹੀਂ ਕਰਦੇ ਸਨ।

ਮਨੁੱਖ ਸੰਸ਼ਲੇਸ਼ਣ ਹੈ (Synthesis)

ਕੀਰਕੇਗਾਰਦ ਅਨੁਸਾਰ ਮਾਨਵ ਭਿੰਨ-ਭਿੰਨ ਤੱਤਾਂ ਦਾ ਸੰਸ਼ਲੇਸ਼ਣ ਹੈ। ਉਹ ਕਹਿੰਦਾ ਹੈ ਕਿ ਮਾਨਵ ਸੁਤੰਤਰਤਾ ਅਤੇ ਲੋੜ; ਸੀਮਤ ਅਤੇ ਅਸੀਮਤ ਆਦਿ ਦਾ ਮਿਸ਼ਰਨ ਹੈ। ਕੀਰਕੇਗਾਰਦ ਨੂੰ ਪਤਾ ਸੀ ਕਿ ਉਹ ਇਸ ਮਿਸ਼ਰਨ ਨੂੰ ਸਿੱਧ ਨਹੀਂ ਕਰ ਸਕਦਾ। ਉਹ ਸੁਹਿਰਦਤਾ ਨਾਲ ਕਹਿੰਦਾ ਹੈ ਕਿ ਜਾਂ ਤਾਂ ਇਸ ਗੱਲ ਨੂੰ ਮੰਨ ਲਿਆ ਜਾਏ ਜਾਂ ਇਸਨੂੰ ਪੜ੍ਹਿਆ ਹੀ ਨਾ ਜਾਏ।

ਡਰ(Dread)

ਡਰ ਦੇ ਸੰਕਲਪ ਨੂੰ ਉਹ ਵਿਵਹਾਰਵਾਦੀਆਂ ਨਾਲੋਂ ਵੱਖਰੀ ਦ੍ਰਿਸ਼ਟੀ ਅਨੁਸਾਰ ਸਮਝਦਾ ਹੈ। ਉਸ ਨੇ ਇਸ ਵਿਸ਼ੇ ਤੇ ਵੱਖਰੀ ਪੁਸਤਕ ਵੀ ਲਿਖੀ ਹੈ। ਉਹ ਡਰ ਨੂੰ ਕਿਸੇ ਬਾਹਰੀ ਵਸਤੂ ਵਜੋਂ ਹਿਣ ਨਹੀਂ ਕਰਦਾ। ਉਹ ਇਸਨੂੰ ਖ਼ਤਰੇ (fear) ਜਾਂ ਭੈ-ਭੀਤ (being afraid) ਵਜੋਂ ਵੀ ਨਹੀਂ ਲੈਂਦਾ। ਕੀਰਕੇਗਾਰਦ ਲਈ ਡਰ ਇੱਕ ਅੰਦਰੂਨੀ ਅਹਿਸਾਸ ਹੈ ਜੋ ਬੰਦੇ ਤੇ ਉਦੋਂ ਹਮਲਾ ਕਰਦਾ ਹੈ ਜਦੋਂ ਉਹ ਬਾਹਰੀ ਅਤੇ ਅੰਤਰੀਵੀ ਪ੍ਰਕ੍ਰਿਤਕ ਸ਼ਕਤੀਆਂ ਦਰਮਿਆਨ ਆਪਣੇ ਅਸਤਿਤਵ ਨੂੰ ਘਿਰਿਆ ਵੇਖਦਾ ਹੈ। ਦੂਜੇ ਸ਼ਬਦਾਂ ਵਿਚ ਡਰ ਦੋ ਸ਼ਬਦਾਂ ਦਾ ਕਾਟਵਾਂ-ਬਿੰਦੂ ਹੈ ਜੋ ਵਿਅਕਤੀ ਦੇ ਅੰਦਰ ਪ੍ਰਗਟ ਹੁੰਦੀਆਂ ਹਨ। ਪ੍ਰਕਿਰਤੀ ਰੂਹ ਨੂੰ ਅਤੇ ਲੋੜ ਸੁਤੰਤਰਤਾ ਨੂੰ ਕਾਟ ਕਰਦੀ ਹੈ। ਡਰ ਦੇ ਇਸ ਬਿੰਦੂ ਨੂੰ ਹੇਠ ਦਿੱਤੇ ਚਿੱਤਰ ਅਨੁਸਾਰ ਸਮਝਾਇਆ ਜਾ ਸਕਦਾ ਹੈ:

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 31