ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/29

ਇਹ ਸਫ਼ਾ ਪ੍ਰਮਾਣਿਤ ਹੈ

ਸੰਸ਼ਲੇਸ਼ਣ (Synthesis)

ਸਵੈ ਦੀ ਚੋਣ ਬੜਾ ਅਜੀਬ ਜਿਹਾ ਵਿਚਾਰ ਹੈ ਪਰ ਕੀਰਕੇਗਾਰਦ ਲਈ ਇਹ ਸਪਸ਼ਟ ਹੈ। ਉਸਨੇ ਸਵੈ ਨੂੰ ਰੂਹ ਨਾਲ ਜੋੜਿਆ ਅਤੇ ਰੂਹ ਨੂੰ ਬੰਦੇ ਨਾਲ। ਇਸ ਥੋੜ-ਚਿਰ ਵਾਲੇ ਜੀਵ ਨੂੰ ਅਸੀਮ ਨਾਲ; ਸੰਜੋਗ ਅਤੇ ਸਦੀਵਤਾ ਨੂੰ ਆਜ਼ਾਦੀ ਅਤੇ ਲੋੜ ਨਾਲ ਜੋੜਿਆ। ਦੂਜੇ ਸ਼ਬਦਾਂ ਵਿੱਚ ਇਹ ਸੰਜੋਗ ਸੁਤੰਤਰ ਵਿਰੋਧਾਭਾਸ਼ ਦਾ ਜੋੜ ਮੇਲ ਸੀ। ਪ੍ਰਤੱਖ ਤੌਰ 'ਤੇ ਅਜਿਹੇ ਵਿਰੋਧਾਂ ਨੂੰ ਮਿਲਾਉਣਾ ਸੌਖਾ ਕੰਮ ਨਹੀਂ ਸੀ ਅਤੇ ਇਸਨੂੰ ਸੰਭਵ ਬਣਾਉਣ ਹਿਤ ਅਜਿਹਾ ਵਿਸ਼ਵਾਸ ਕਰਨ ਦੀ ਲੋੜ ਹੈ ਕਿ ਇੱਕ ਜੋੜ ਦੂਜੇ ਨਾਲੋਂ ਵੱਧ ਮਹੱਤਵਪੂਰਨ ਹੈ। ਦੂਜੇ ਇਹ ਕਿ ‘ਸਦੀਵੀਂ' ਅਲਪਕਾਲਿਕ ਨਾਲੋਂ ਜ਼ਿਆਦਾ ਮੁੱਲਵਾਨ ਹੈ ਆਦਿ। ਉਦਾਹਰਨ ਵਜੋਂ ਜੇ ਅਸੀਂ ਸੁਮੇਲ ਵਿੱਚ ਅਲਪਕਾਲਿਕ ਨੂੰ ਵੱਧ ਮਹੱਤਵ ਦਿੰਦੇ ਹਾਂ ਤਾਂ ਅਸੀਂ ਤੁਰੰਤ ਸੁਹਜਾਤਮਕ ਸਟੇਜ ਵੱਲ ਮੁੜ ਜਾਂਦੇ ਹਾਂ ਅਤੇ ਵਿਲਾਸਤਾ ਨੂੰ ਪਹਿਲ ਦੇਣ ਲੱਗਦੇ ਹਾਂ।

ਤੀਬਰ ਵੇਦਨਾ (ANGST)

ਸੁਹਜਾਤਮਕ ਸ਼ਖ਼ਸੀਅਤ ਜਿਹੜੀ ਇਸ ਸੰਸਾਰ ਨੂੰ ਪਹਿਲ ਦਿੰਦੀ ਹੈ, ਉਹ ਇਸ ਤੱਥ ਤੋਂ ਅਣਜਾਨ ਨਹੀਂ ਰਹਿ ਸਕਦੀ ਕਿ 'ਸਦੀਵਤਾ' ਦਾ ਛਿਣ ਤਾਂ ਉਸਦੇ ਅੰਦਰ ਹੈ ਅਤੇ ਇਸੇ ਦਾ ਨਤੀਜਾ ਦੁੱਖ ਹੁੰਦਾ ਹੈ। ਫਿਰ ਵੀ ਹੌਲੀ-ਹੌਲੀ ਉਸਦੇ ਅੰਦਰ ਸੁਪਨੇ ਵਰਗਾ ਪ੍ਰਗਟਾਵਾ ਹੁੰਦਾ ਹੈ ਅਤੇ ਇਹੋ ਸੁਪਨਈ ਚੇਤਨਾ ਸੰਤਾਪ ਪੈਦਾ ਕਰਦੀ ਹੈ। ਇਹ ਗੱਲ ਨੋਟ ਕਰਨ ਵਾਲੀ ਹੈ ਕਿ ਜਿਤਨੀ ਸੰਵੇਦਨਸ਼ੀਲਤਾ ਨਾਲ ਇਹ ਸੁਹਜਾਤਮਕ ਤੱਤ ਪ੍ਰਗਟਾਵਾ ਕਰਦਾ ਹੈ, ਉਨ੍ਹਾਂ ਹੀ ਗਹਿਰਾ ਸੰਤਾਪ ਹੋਵੇਗਾ। ਆਪਣੀ ਜ਼ਿੰਮੇਵਾਰੀ ਨਾ ਨਿਭਾ ਸਕਣ ਸੰਬੰਧੀ ਚੇਤਨਾ ਮਨੁੱਖ ਦੇ ਸੰਤਾਪ ਵਿਚ ਵਾਧਾ ਕਰਦੀ ਹੈ। ਜਿਸ ਬੰਦੇ ਵਿੱਚੋਂ ਰੂਹ ਹੀ ਗੈਰਹਾਜ਼ਰ ਹੈ, ਉਸਨੂੰ ਸੰਤਾਪ ਨਹੀਂ ਹੋਵੇਗਾ। ਅਜਿਹੇ ਬੰਦੇ ਤਾਂ ਮਨਮੌਜੀ ਅਤੇ ਢੀਠ ਹੁੰਦੇ ਹਨ, ਬਸ ਆਪਣੇ ਆਪ ਵਿਚ ਸੰਤੁਸ਼ਟ ਰਹਿੰਦੇ ਹਨ।

ਉਪਰਾਮਤਾ (Despair)

ਆਪਣੀ ਦੂਹਰੀ ਪ੍ਰਕਿਰਤੀ ਤੋਂ ਚੇਤਨ ਅਤੇ ਆਪਣੇ ਆਪ ਨੂੰ ਸਦੀਵੀ ਹੋਂਦ ਮੰਨਦਿਆਂ, ਬੰਦੇ ਨੂੰ ਯਕੀਨ ਨਹੀਂ ਕਿ ਸਭ ਕੁਸ਼ਲ ਹੈ। ਕਿਉਂਕਿ ਬੰਦੇ ਦੀ ਸਦੀਵਤਾ ਵਾਲੀ ਪ੍ਰਕ੍ਰਿਤੀ ਤੇ ਬਿਮਾਰੀ ਹਮਲਾ ਕਰ ਸਕਦੀ ਹੈ। ਰੂਹ ਦੀ ਕ੍ਰਿਤੀ ਐਨ ਅਜਿਹੀ ਹੁੰਦੀ ਹੈ। ਬਿਮਾਰੀ ਇਹ ਹੈ ਕਿ ਉਹ ਆਪਦੀ ਬਣਨਾ ਨਹੀਂ ਚਾਹੁੰਦੀ ਅਤੇ ਇਹ ਕਿ ਉਹ ਹੋਰ ਕੁੱਝ ਬਣਨਾ ਚਾਹੁੰਦੀ ਹੈ। ਉਹ ਆਪਣੇ ਆਪ ਤੋਂ ਛੁਟਕਾਰਾ ਚਾਹੁੰਦੀ ਹੈ ਅਤੇ ਇਉਂ ਰੱਬ ਨਾਲ ਆਪਣੇ ਸੰਬੰਧਾਂ ਤੋਂ ਇਨਕਾਰੀ ਹੈ ਜਿਸ ਰੱਬ ਨੇ ਉਸਦੀ ਸਿਰਜਨਾ ਕੀਤੀ ਹੈ। ਇਸ ਨੂੰ ਕੀਰਕੇਗਾਰਦ Sickness

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 29