ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/241

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਮੰਡਲ ਵਾਲੇ ਜੋਗੀ ਦੀ ਕਾਲੀ ਧੂਣੀ ਸੁਲਘ ਰਹੀ ਹੈ। ਉਹ ਇਸਨੂੰ ਪਾਣੀ ਪਾ ਕੇ ਬੁਝਾਉਣਾ ਚਾਹੁੰਦਾ ਹੈ। ਜੋਗ ਮੱਤ ਦੇ ਸਾਰੇ ਬੰਧਨ ਤੋੜਕੇ ਹੱਸਕੇ ਉੜਨਾ ਚਾਹੁੰਦਾ ਹੈ। ਹੁਣ ਉਸਦੀ ਯਾਦ ਵਿੱਚ ਸਾਰੇ ਰਸਤੇ ਗ੍ਰਹਿਸਥ ਵਾਲੀ ਪ੍ਰੇਮਿਕਾ ਤੇ ਆ ਕੇ ਰੁਕ ਜਾਂਦੇ ਹਨ ਭਾਵੇਂ ਉਹ ਅਣਗਾਹੀਆਂ ਥਾਵਾਂ, ਜੋ ਰੁਕੇ ਰਸਤੇ ਤੋਂ ਪਾਰ ਹਨ, ਵੀ ਵੇਖਣੀਆਂ ਚਾਹੁੰਦਾ ਹੈ। ਪਰ ਹਰ ਪਾਸੇ ਰੋਕਾਂ, ਟੋਕਾਂ ਹਨ ਅਤੇ ਉਸਦੇ ਧੁਰ ਅੰਦਰ ਇੱਕ ਖ਼ਾਲੀਪਣ, ਸ਼ੂਨਯ ਹੈ (Nothingness) ਹੈ ਇੱਕ ਖਾਈ (Abyss) ਹੈ:

ਧੁਰ ਅੰਦਰ ਇੱਕ ਖ਼ਾਲੀਪਣ ਹੈ
ਜਿਸ ਅੰਦਰ ਮੈਂ ਮੀਟਕੇ ਅੱਖਾਂ
ਸੁੰਨ ਸਮਾਧੀ ਬੈਠਾਂ
ਉਸ ਅੰਦਰ ਵੀ ਟਿਕ ਟਿਕ ਟਿਕ ਟਿਕ
ਚੱਤੋ ਪਹਿਰ ਜੋ ਰਹਿੰਦੀ
ਰੁਕ ਨਹੀਂ ਸਕਦੀ?[1]

ਇਉਂ ਖਾਹਸ਼ਾਂ ਕਾਵਿ-ਪਰਸੋਨਾ ਦਾ ਖਹਿੜਾ ਹੀ ਨਹੀਂ ਛੱਡਦੀਆਂ। ਸਮਾਧੀ ਅੰਦਰ ਵੀ ਭਟਕਦੀਆਂ ਇੱਛਾਵਾਂ (Desires) ਦੀ ਟਿੱਕ ਟਿੱਕ ਹੁੰਦੀ ਰਹਿੰਦੀ ਹੈ। ਅਜਿਹੀ ਸਿਖ਼ਰ ਦੀ ਭਟਕਣਾ ਵਿੱਚ ਵੀ ਕਾਵਿ-ਨਾਇਕ ਨੂੰ ਅਸੀਮ ਸੰਭਾਵਨਾ (Possibility) ਨਜ਼ਰ ਆਉਂਦੀ ਹੈ:

ਅਸੀਮ ਸੰਭਾਵਨਾ ਹੈ ਅਜੇ ਵੀ
......ਉਸੇ ਸ਼ਿੱਦਤ ਗੁੱਸੇ ਉਮਾਹ ਅੰਦਰ
ਜਿਸ ਅੰਦਰ ਤੂੰ ਇੱਕ ਵਲਗਣ ’ਚੋਂ
ਅਥਾਹ ਹਨ੍ਹੇਰੀ ਬਣਕੇ ਉੜੀ ਸੈਂ
ਮੁਰਦਾ ਆਸ਼ਕ ਲਈ ਸੰਜੀਵਨੀ ਬਣਕੇ
ਇਨ੍ਹਾਂ ਦੋਵਾਂ ਸਥਿਤੀਆਂ ਤੋਂ ਪਾਰ ਮਿਲਣਾ ਹੈ ਮੈਂ ਤੈਨੂੰ।[2]

ਦਰਅਸਲ ਕਾਵਿ-ਨਾਇਕ ‘ਜਨਮਾਂ ਤੋਂ ਪਾਰ’, ‘ਸਮਿਆਂ ਦੀ ਵਲਗਣ ਤੋਂ ਪਾਰ', 'ਕਿਣਕੇ ਤੋਂ ਪਾਰ-'ਵਾਰ ਵਾਰ ਪਾਰ ਜਾਣ ਦੀ ਇੱਛਾ ਵਿਅਕਤ ਕਰਦਾ ਹੈ। H.J. Blackham ਲਿਖਦਾ ਹੈ:

Man is only what he does, yet is always beyond what he does.?

ਹੁਣ ਸਾਨੂੰ ਜਸਵੰਤ ਦੀਦ ਦੇ ਕੁਝ ਹੋਰ ਸ਼ਬਦਾਂ ਵੱਲ ਧਿਆਨ ਦੇਣਾ ਪਵੇਗਾ। ਉਹ ਲਿਖਦਾ ਹੈ ਕਿ "ਮੇਰੀ ਬਹੁਤੀ ਕਵਿਤਾ ਸਵੈ-ਜੀਵਨੀ ਮੂਲਕ ਕਵਿਤਾ ਹੈ। ਯਾਨਿ Autobiographical poetry ਹੈ। ਜੋ ਕੁੱਝ ਵੀ ਮੈਂ ਆਮ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 239

  1. ਉਹੀ, ਪੰਨਾ-105
  2. ਉਹੀ, ਪੰਨਾ-49