ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/238

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

of the quarrel with ourselves, poetry."

ਅਸਤਿਤਵ ਨਾਲ ਸੰਬੰਧਤ ਚਿੰਤਾ, ਖੌਫ਼, ਬੇਗਾਨਗੀ, ਨਿਰਰਥਕਤਾ, ਭਟਕਣ, ਆਸ਼ਾ-ਨਿਰਾਸ਼ਾ, ਦੁਚਿੱਤੀ, ਤਥਾਤਮਕਤਾ, ਜ਼ਿੰਮੇਵਾਰੀ, ਗਿਰਾਵਟ, ਮੌਤ, ਰੱਬ ਆਦਿ ਮਾਨਵੀ ਜੀਵਨ ਦੇ ਪਹਿਲੂ ਹਥਲੇ ਸੰਗ੍ਰਹਿ ਦੀ ਉਸਾਰੀ ਵਿੱਚ ਕਾਰਜਸ਼ੀਲ ਹਨ। ਅਨੇਕਾਂ ਨਕਾਰਾਤਮਕ ਪਹਿਲੂਆਂ ਤੋਂ ਮੁਕਤ ਹੋ ਕੇ ਕਵੀ ਸੁਤੰਤਰ ਬੂਹਾ ਲੱਭਣ ਦੇ ਜਤਨਾਂ ਵਿੱਚ ਹੈ:

ਹਉਮੈਂ, ਮਮਤਾ, ਖੌਫ਼, ਦੁਚਿੱਤੀ, ਚਾਰੇ ਪਾਸੇ ਕੰਧਾਂ ਨੇ

ਐ ਮਨ ਟੋਲ ਕੋਈ ਦਰਵਾਜ਼ਾ, ਹੋਣਾ ਬੰਦ-ਖਲਾਸ ਵੀ ਹੈ।[1]

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 236

  1. ਸੁਰਜੀਤ ਪਾਤਰ, ਉਹੀ, ਪੰ. 34