ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/229

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰਭਾਵ ਅਧੀਨ ਇੱਕ ਸ਼ੇਅਰ ਦੀ ਰਚਨਾ ਕੀਤੀ ਹੈ:

ਮੈਂ ਕਿਹਾ ਰੁੱਖ ਨੂੰ ਕੋਈ ਨਜ਼ਮ ਸੁਣਾ
ਡਾਲੀ ਡਾਲੀ ’ਚੋਂ ਪੁੰਗਰੇ ਹਰਫ਼ ਹਰੇ।

ਇਸ ਸੰਬੰਧ ਵਿੱਚ ਪਹਿਲਾ ਮਹੱਤਵਪੂਰਨ ਨੁਕਤਾ ਤਾਂ ਪ੍ਰਕਿਰਤੀ ਨਾਲ ਮੈਂ+ਤੂੰ ਸੰਬੰਧਾਂ ਨਾਲ ਵਿਚਰਕੇ ਸੰਵਾਦ (Dialogue) ਰਚਾਉਣਾ ਹੈ। ਦੂਸਰਾ ਹੈ ‘ਹਰਫ਼ ਹਰੇ’। ਹਰਫ਼ ਹਰੇ ਪ੍ਰਮਾਣਿਕ ਅਸਤਿਤਵ ਦਾ ਪ੍ਰਤੀਕ ਹੈ। ਡਾਲੀ ਡਾਲੀ ’ਚੋਂ ਪੁੰਗਰਦਾ ਅਸਤਿਤਵ ਦਾ ਵਿਕਾਸ (Transcendence) ਹੈ। ਪਰ ਇਨ੍ਹਾਂ ਹਰੇ ਹਰਫ਼ਾਂ ਵਾਲੇ ਪੱਤਿਆਂ ਨੂੰ ਜਦ ਪਤਝੜ ਸੁਕਾਉਂਦੀ ਹੈ ਤਾਂ ਬਿਰਖ ਦੀ ਹਰ ਇੱਕ ਡਾਲ ਸੋਗੀ ਹੋ ਜਾਂਦੀ ਹੈ ਕਿਉਂਕਿ ਡਾਲ ਅਸਤਿਤਵਹੀਣ ਹੋ ਕੇ ਕਿਰਦੇ ਪੱਤਿਆਂ ਨੂੰ ਵੇਖ ਨਹੀਂ ਸਕਦੀ। ਇਸੇ ਲਈ ਸਮੇਂ ਦੀ ਮਾਰੂ ਪੌਣ ਜੋ ਵੀ ਕਵੀ ਪਾਸੋਂ ਲਿਖਾਉਂਦੀ ਹੈ, ਉਹ ਹੀ ਉਸ ਵੱਲੋਂ ਲਿਖਿਆ ਜਾਣਾ ਸੁਭਾਵਿਕ ਸੀ। ਜੰਗਲ ਦਾ ਸੜਨਾ ਅਤੇ ਬਿਰਖ ਦੇ ਹਰੇ ਨੈਣਾਂ ’ਚੋਂ ਸੁਰਮੇ ਦਾ ਝੜਨਾ ਨਿਰਹੋਂਦ ਦਾ ਪ੍ਰਤੀਕ ਹੈ। ਅਜਿਹੀ ਦਸ਼ਾ ਵਿੱਚ ਰੋਂਦੇ ਵੀ ਉਹੀ ਨੇ ਜਿਨ੍ਹਾਂ ਦੀ ਡਾਲ ਟੁੱਟਦੀ ਹੈ। ਜਾਂ ਉਹ ਜਿਸ ਦੇ ਪੱਤੇ ਝੜਦੇ ਹਨ। ਇਸੇ ਲਈ ਕਵੀ ਜ਼ਰਦ ਪੰਨਿਆਂ ਉੱਤੇ ਹਰੇ ਹਰਫ਼ ਲਿਖਣ ਦੀ ਇੱਛਾ ਵਿਅਕਤ ਕਰਦਾ ਹੈ ਅਤੇ ਤੜਪ ਰਹੇ ਲੋਕਾਂ ਦੇ ਸਿਰ ਤੇ ਛਾਵਾਂ ਕਰਨੀਆਂ ਲੋੜਦਾ ਹੈ:

ਤਪਦੇ ਲੋਕਾਂ ਦੇ ਸਿਰ ਕਰੋ ਛਾਵਾਂ
ਬਿਰਖ ਹਾਂ ਏਹੀ ਗਿਆਨ ਦਿੰਦਾ ਹਾਂ।<reਉਹੀ, ਭੂਮਿਕਾf> </ref>

ਕਵੀ ਦਾ ਅਜਿਹਾ ਮਾਨਵਵਾਦੀ ਸੰਦੇਸ਼ ਸਾਰਤਰ ਦੇ Existentialism is humanism ਦਾ ਅਨੁਸਾਰੀ ਹੈ। ਸੁਰਜੀਤ ਪਾਤਰ ਦੇ ਕਾਵਿ ਨੂੰ ਪ੍ਰਭਾਵਿਤ ਕਰਨ ਵਾਲਾ ਦੂਸਰਾ ਵੱਡਾ ਚਿੰਤਕ ਸੁਕਰਾਤ ਹੈ। ਇਸ ਦ੍ਰਿਸ਼ਟੀ ਤੋਂ ਗ਼ਜ਼ਲ 'ਫ਼ਾਸਿਲਾ’ ਦਾ ਅਧਿਐਨ ਕਰਨਾ ਬਣਦਾ ਹੈ। ਕਾਵਿ-ਨਾਇਕ ਦੀਆਂ ‘ਰੀਝਾਂ' ਅਤੇ 'ਔਕਾਤ' ਵਿੱਚ ਦਿਨ ਰਾਤ ਵਰਗਾ ਅੰਤਰ ਹੈ। ਉਹ ਆਪਣੇ ਲਫ਼ਜ਼ਾਂ ਅਤੇ ਜਜ਼ਬਾਤ ਵਿੱਚ ਇੱਕ ਵਿੱਥ ਰੱਖਣ ਦੀ ਦੁਆ ਕਰਦਾ ਹੈ ਪਰ ਜਤਨ ਕਰਨ ਦੇ ਬਾਵਜੂਦ ਇਹ ਫ਼ਾਸਿਲਾ ਰਹਿੰਦਾ ਨਹੀਂ ਕਿਉਂਕਿ 'ਪਿਆਸ’ ਤੇ ‘ਬੋਲਾਂ' ਵਿੱਚ ਅੰਤਰ ਵਿਆਪ ਜਾਂਦਾ ਹੈ ਅਰਥਾਤ ਕਥਨੀ ਅਤੇ ਕਰਨੀ ਇੱਕ ਨਹੀਂ ਰਹਿੰਦੀ ਕਿਉਂਕਿ ਪਿਆਸ (Desire) ਕਹੀ ਹੋਈ ਗੱਲ ’ਤੇ ਹਾਵੀ ਹੋ ਜਾਂਦੀ ਹੈ। ਪਿਆਸ ਤਾਂ ਰਿਸ਼ਤਿਆਂ ਦਾ ਘਾਤ ਕਰਨ ਲਈ ਵੀ ਉਤਸੁਕਤਾ ਵਿੱਚ ਹੈ ਅਰਥਾਤ ਵਰਜਿਤ ਫਲ ਖਾਣ ਲਈ ਵੀ ਉਤਾਵਲੀ ਹੈ। ਧਰਮ, ਇਖ਼ਲਾਕ ਅਤੇ ਕਾਨੂੰਨ ਵੀ ਪਿਆਸ ਬੁਝਾਉਣ ਵਾਲੀ ਬਰਸਾਤ ਨੂੰ ਪ੍ਰਵਾਨ ਨਹੀਂ ਕਰਦੇ। ਕਿਰਦਾਰ ਅਤੇ ਗੱਲਬਾਤ ਦਰਮਿਆਨ ਫ਼ਾਸਿਲਾ ਵੀ ਬਣਿਆ ਰਹਿੰਦਾ ਹੈ। ਸੁਕਰਾਤ ਨੇ ਜ਼ਹਿਰ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 227