ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/219

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਧਿਆਇ ਪੰਦਰਵਾਂ

ਬੁੱਤ ਸ਼ਿਕਨ

ਬੁੱਤ ਸ਼ਿਕਨ ਇੰਦਰ ਸਿੰਘ ਖਾਮੋਸ਼ ਦਾ ਵੋਲਟੇਅਰ ਦੀ ਜ਼ਿੰਦਗੀ ਤੇ ਆਧਾਰਿਤ ਨਾਵਲ ਹੈ ਅਰਥਾਤ ਇਸ ਨਾਵਲ ਦਾ ਆਧਾਰ ਫ਼ਰਾਂਸ ਦੇ ਜਗਤ ਪ੍ਰਸਿੱਧ ਲੇਖਕ ਵੋਲਟੇਅਰ ਦੇ ਜੀਵਨ ਦੀਆਂ ਪ੍ਰਮੁੱਖ ਘਟਨਾਵਾਂ ਤੇ ਆਧਾਰਿਤ ਹੈ। ਇੰਦਰ ਸਿੰਘ ਖਾਮੋਸ਼ ਪਹਿਲਾਂ ਵੀ ਸੰਸਾਰ ਪ੍ਰਸਿੱਧ ਹਸਤੀਆਂ ਦੀਆਂ ਜੀਵਨੀਆਂ ਤੇ ਆਧਾਰਿਤ ਕਈ ਨਾਵਲ ਪੰਜਾਬੀ ਜਗਤ ਨੂੰ ਦੇ ਚੁੱਕਿਆ ਹੈ। ਬਾਇਓਗ੍ਰਾਫੀਕਲ ਨਾਵਲਾਂ ਦੀ ਲੜੀ ਵਿੱਚ ਇਹ ਉਸਦਾ ਛੇਵਾਂ ਨਾਵਲ ਹੈ। ਇਸ ਤੋਂ ਪਹਿਲਾਂ ਉਹ ਰੂਸ ਦੀਆਂ ਸਾਹਿਤਕ ਸ਼ਖ਼ਸੀਅਤਾਂ ਤਾਲਸਤਾਏ, ਚੈਖੋਵ, ਦੋਸਤੋਵਸਕੀ, ਪੁਸ਼ਕਿਨ ਅਤੇ ਗੋਗੋਲ ਦੀਆਂ ਜੀਵਨੀਆਂ ਨੂੰ ਨਾਵਲੀ-ਵਿਧਾ ਵਿੱਚ ਪ੍ਰਸਤੁਤ ਕਰ ਚੁੱਕਿਆ ਹੈ। ਸਵੈ ਸਿੱਧ ਹੈ ਕਿ ਉਸ ਨੂੰ ਕਿਸੇ ਵੀ ਸਾਹਿਤਕਾਰ ਦੀ ਜੀਵਨੀ ਨੂੰ ਨਾਵਲੀ ਰੂਪ ਪ੍ਰਦਾਨ ਕਰਨ ਦਾ ਹੁਨਰ ਹਾਸਲ ਹੈ।

ਅਸਾਂ ਇਸ ਨਾਵਲ ਨੂੰ ਅਸਤਿਤਵਵਾਦੀ ਦ੍ਰਿਸ਼ਟੀਕੋਣ ਤੋਂ ਪਰਖਣ ਦਾ ਟੀਚਾ ਮਿਥਿਆ ਹੈ। ਨਾਵਲ ਦਾ ਨਾਇਕ ਵੋਲਟੇਅਰ ਹੈ। ਨਿਰਸੰਦੇਹ ਉਹ ਜਗਤ ਪ੍ਰਸਿੱਧ ਸਾਹਿਤਕਾਰ ਹੈ। ਪਰਖ ਕਰਨੀ ਬਣਦੀ ਹੈ ਕਿ ਉਸ ਦਾ ਅਸਤਿਤਵ ਆਪਣੀ ਚੁਰਾਸੀ ਵਰ੍ਹਿਆਂ ਦੀ ਆਯੂ ਵਿੱਚ ਕਿੰਨਾ ਕੁ ਪ੍ਰਮਾਣਿਕ ਰਿਹਾ ਅਤੇ ਕਿੰਨਾ ਕੁ ਅਪ੍ਰਮਾਣਿਕ। ਪ੍ਰਸਿੱਧੀ ਅਤੇ ਪ੍ਰਾਪਤੀਆਂ ਆਪਣੀ ਥਾਂ ਹੁੰਦੀਆਂ ਹਨ ਪਰ ਅਸਤਿਤਵ ਆਪਣੀ ਥਾਂ।

ਸਭ ਤੋਂ ਪਹਿਲਾਂ ਅਸੀਂ ਫ਼ਰਾਂਸ ਦੀਆਂ ਪਰਿਸਥਿਤੀਆਂ ਜਿਨ੍ਹਾਂ ਵਿੱਚ ਉਸਨੇ ਜਨਮ ਲਿਆ, ਉਨ੍ਹਾਂ ਬਾਰੇ ਵਿਚਾਰ ਕਰਾਂਗੇ। ਉਨ੍ਹਾਂ ਦਿਨਾਂ ਵਿੱਚ, ਅਰਥਾਤ ਸਤਾਰਵੀਂ-ਅਠਾਰਵੀਂ ਸਦੀ ਵਿੱਚ, ਉਥੋਂ ਦੇ ਲੋਕਾਂ ਨੂੰ ਕਾਨੂੰਨ ਦੇ ਸਾਹਮਣੇ ਸਮਾਨਤਾ ਹਾਸਲ ਨਹੀਂ ਸੀ। ਨਿਆਂ ਦਾ ਆਧਾਰ ਸਮਾਜਿਕ ਦਰਜਾਬੰਦੀ ਸੀ। ਪਤਵੰਤੇ ਸੱਜਣ ਅਪਰਾਧ ਕਰਨ ਤਾਂ ਸਜ਼ਾ ਹੋਰ ਹੁੰਦੀ ਸੀ, ਆਮ ਆਦਮੀ ਲਈ ਹੋਰ। ਕੁੱਝ ਕਾਨੂੰਨ ਤਾਂ ਅਜਿਹੇ ਸਨ ਜੋ ਆਮ ਲੋਕਾਂ ਉੱਪਰ ਹੀ ਲਾਗੂ ਹੁੰਦੇ ਸਨ। ਮੁਲਕ ਦੇ ਵਿਭਿੰਨ ਖੇਤਰਾਂ ਦੀ ਕਾਨੂੰਨ ਵਿਵਸਥਾ ਇੱਕ ਨਹੀਂ ਸੀ। ਕਾਨੂੰਨ ਲੋੜ ਅਨੁਸਾਰ ਤਰੋੜੇ ਮਰੋੜੇ ਜਾਂਦੇ ਸਨ। ਕਾਨੂੰਨ ਧਾਰਮਿਕ ਕੱਟੜਵਾਦ ਦੀ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 217