ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/207

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੋਂ ਵਿਛੋੜੀ ਰੱਖਿਆ। ਪੰਜਾਬ ਵਿੱਚ ਹੀ ਇਨਸਾਨੀ ਤਹਿਜ਼ੀਬ ਨੇ ਜਨਮ ਲਿਆ। ਇਹ ਤਹਿਜ਼ੀਬ ‘ਹੜੱਪੇ’ ਵਿੱਚ ਜਵਾਨ ਹੋਈ। ਤੀਜੇ ਸੀਨ ਵਿੱਚ ਪਤਾ ਲੱਗਦਾ ਹੈ ਕਿ ਇਕਤਦਾਰ 'ਰੁੱਤਾ’ ਅਤੇ ‘ਸਾਬਾਂ' ਨੂੰ ਰੋਜ਼ਾਨਾ ‘ਆਪਣਾ ਮੂਲ ਪਛਾਣਨ' ਦੇ ਸਬਕ ਦਿੰਦਾ ਹੈ। ਇਕਤਦਾਰ, ਰੁੱਤਾ, ਸਾਬਾਂ ਤਿੱਖੇ ਸੰਵਾਦ (Dialogue) ਵਿੱਚ ਰੁੱਝੇ ਹੋਏ ਹਨ। ‘ਰੁੱਤਾ’ ਦੇ ਸੰਵਾਦ ਵਿੱਚ ਸਾਰੇ ਧਰਮਾਂ ’ਤੇ ਬ੍ਰਾਹਮਣੀ ਸੋਚ ਦਾ ਪ੍ਰਭਾਵ ਦਰਸਾਇਆ ਗਿਆ ਹੈ ਜਿਨ੍ਹਾਂ ਨੇ ਮੁਸੱਲੀਆਂ ਨੂੰ ਗੰਦ-ਮੰਦ ਦੇ ਕੰਮ ਤੇ ਹੀ ਲਾਈ ਰੱਖਿਆ:

ਰੁੱਤਾ: ਸ਼ਾਹ ਜੀ! ਭਿਕਸ਼ੂ, ਮੌਲਵੀ, ਗਿਆਨੀ ਤੇ ਪਾਦਰੀ,
ਬਾਹਮਣ ਦੇ ਭਾਵੇਂ ਸੌ ਦੁਸ਼ਮਣ ਹੋਵਣ,
ਪਰ ਏਹਨਾਂ ਸਾਰਿਆਂ ਉਹਦਾ ਫ਼ਲਸਫ਼ਾ ਨਾ ਛੱਡਿਆ।[1]

ਸਾਬਾਂ ਕਹਿੰਦੀ ਹੈ ਕਿ ਜਾਤ-ਪਾਤ ਨਾਲ ਬੰਦੇ ਦੇ ਅਸਤਿਤਵ ਨੂੰ ਠੇਸ ਪਹੁੰਚਦੀ ਹੈ। ਉਸਦੀ ਰੂਹ ਉੱਕਾ ਹੀ ਮਰ ਜਾਂਦੀ ਹੈ। ਉਸਦਾ ਅਸਤਿਤਵ ਪਤਨਮੁਖੀ (Tallenness) ਹੋ ਕੇ ਵਿਅਕਤਿਤਵਹੀਣ (Depersonalize) ਹੋ ਜਾਂਦਾ ਹੈ। ਇੰਜ ਸਾਲਾਂ ਦੇ ਸ਼ਬਦਾਂ ਵਿੱਚ:

’ਤੇ ਆਪਣੇ ਆਪ ਈ ਕੰਨੁ ਪੰਜਾਲੀ ਥੱਲੇ ਡਾਹ ਦਿੰਦਾ ਏ।[2]

ਇਕਤਦਾਰ ਉੱਠਕੇ ਜਾਣ ਲੱਗਦਾ ਹੈ। ਰੁੱਤਾ ਉਸਨੂੰ ਕੁੱਝ ਦੇਰ ਹੋਰ ਬੈਠਣ ਲਈ ਮਨਾ ਲੈਂਦਾ ਹੈ। ਸਚੇਤ ਜਾਂ ਅਚੇਤ ਮੇਜਰ ਇਸਹਾਕ ਮੁਹੰਮਦ ਅਸਤਿਤਵਵਾਦ ਦੇ ਤਿੰਨ ਮੁੱਖ ਨੁਕਤੇ ਜੋ ਅਸੀਂ ਮਾਰਟਿਨ ਹਾਈਡਿਗਰ (Martin Heidegger) ਦਾ ਅਧਿਐਨ ਕਰਦਿਆਂ ਵੇਖੇ ਹਨ, ਆਪਣੇ ਪਾਤਰਾਂ ਦੇ ਸੰਵਾਦ ਦੁਆਰਾ ਇੰਜ ਪੇਸ਼ ਕਰ ਜਾਂਦਾ ਹੈ:

ਰੁੱਤਾ: ਇਹ ਖ਼ੁਦੀ (ਅਸਤਿਤਵ?) ਦੀ ਗੱਲ ਏ।
ਖ਼ੁਦੀ ਦੀਆਂ ਤ੍ਰੈ-ਮੰਜ਼ਿਲਾਂ ਨੇ, ਜਿਵੇਂ ਇੱਕ
ਰੁੱਖ ਦੇ ਤਿੰਨ ਹਿੱਸੇ ਹੋਂਦੇ ਨੇ-ਜੜ੍ਹਾਂ, ਤਨਾ ਫਲ।
ਸਾਬਾਂ: ਖ਼ੁਦੀ ਦੀਆਂ ਜੜਾਂ ਤੇ ਹੋਈਆਂ ਤਾਰੀਖ਼ ਦਾ ਡੂੰਘਾ
           ਵੇਰਵਾ ਤੇ ਤਨਾ, ਜਿਸ ਸੋਸਾਇਟੀ ਵਿੱਚ ਬੰਦਾ
           ਜੀਉਂਦਾ ਹੋਵੇ, ਓਹਦਾ ਪਤਾ-ਥਹੁ।
ਰੁੱਤਾ: ਤੇ ਖ਼ੁਦੀ ਦਾ ਫਲ ਹੋਇਆ ਜੋ ਬੰਦਾ ਅੱਗੇ ਕਰਨਾ
ਚਾਹਵੇ ਤੇ ਕਰ ਸਕਦਾ ਹੋਵੇ। ਉਹਦਾ ਇਰਾਦਾ,
ਓਹਦਾ ਆਦਰਸ਼।
ਸਾਬਾਂ: ਜੋ ਬੀਤ ਚੁੱਕੀ, ਜੋ ਬੀਤ ਰਹੀ, ਜੋ ਬੀਤਸੀ-

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 205

  1. ਉਹੀ, ਪੰ. 55
  2. ਉਹੀ, ਪੰ. 56