ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/201

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਮਾਹੌਲ ਵਿਗੜ ਗਿਆ। ਮਾਲਕਾਣੀ ਆਖਿਆ ਘੁਮਿਆਰ ਹੋ ਕੇ ਉਹਨਾਂ ਨੂੰ ਸਾਡੇ ਘਰ ਆਉਂਦਿਆਂ ਸ਼ਰਮ ਨਾ ਆਈ। ਖ਼ਾਲਿਦ ਨੂੰ ਮਹਿਸੂਸ ਹੋਇਆ ਕਿ ਇਹ ਨਿਰਾਸ਼ਾ ਉਸਨੂੰ ਵਸੇਬੇ ਦੀ ਫੈਕਟੀਸਿਟੀ ਕਾਰਨ ਪੱਲੇ ਪਈ ਏ।

ਫ਼ਰਹਾ ਨੇ ਖ਼ਾਲਿਦ ਨੂੰ ਖ਼ਤ ਲਿਖਿਆ ਕਿ ਹੁਣ ਆਪਣੀ ਮਰਜ਼ੀ ਦੀ ਮਾਲਕ ਹੈ। ਉਸ ਨੇ ਵਾਰਸ ਤੋਂ ਬਾਅਦ ਦੂਜੀ ਥਾਵੇਂ ਫੇਰ ਇਨਕਾਰ ਕਰ ਦਿੱਤਾ ਤੇ ਖ਼ਾਲਿਦ ਨੂੰ ਤਾਅਨਾ ਦਿੱਤਾ ਕਿ ਉਹ ਮਰਦ ਹੋ ਕੇ ਸਾਰੇ ਕੌਲ-ਕਰਾਰ ਭੁੱਲ ਗਿਆ ਏ ਪਰ ਉਹ ਕਮਜ਼ੋਰ ਔਰਤ ਹੋ ਕੇ ਵੀ ਹਾਲਾਤ ਦਾ ਮੁਕਾਬਲਾ ਕਰ ਰਹੀ ਹੈ। ਆਪਾ ਅਤੇ ਬਾਸੂ ਦੇ ਜਤਨਾਂ ਨਾਲ ਖ਼ਾਲਿਦ ਦੀ ਸ਼ਾਦੀ ਜ਼ੀਨਤ ਨਾਲ ਹੋ ਜਾਂਦੀ ਹੈ।

ਫ਼ਰਹਾ ਹਕੀਮ ਸਾਹਿਬ, ਖ਼ਾਲਿਦ ਦੀ ਮਾਂ ਅਤੇ ਜ਼ੀਨਤ ਦੀ ਮੌਤ ਦਾ ਅਫ਼ਸੋਸ ਕਰਨ ਆਈ ਤਾਂ ਉਸ ਸਮੇਂ ਅਧੱਖੜ ਉਮਰ ਦੀ ਹੋ ਗਈ ਸੀ। ਉਸਦੇ ਨਜ਼ਰ ਦੀਆਂ ਐਨਕਾਂ ਲੱਗੀਆਂ ਹੋਈਆਂ ਸਨ। ਫ਼ਰਹਾ ਅਜੇ ਵੀ ਉਸ ਪ੍ਰਤੀ ਹਮਦਰਦੀ, ਵਫ਼ਾ, ਪਿਆਰ ਦਾ ਅਹਿਸਾਸ ਰੱਖਦੀ ਸੀ। ਸਿਆਸਤ ਨੂੰ ਤਿਆਗਣ ਲਈ ਕਹਿੰਦੀ ਹੈ। ਫ਼ਰਹਾ ਨੇ ਦੱਸਿਆ ਕਿ ਉਸਦਾ ਦਿਨ ਸਕੂਲ ਵਿੱਚ, ਰਾਤ ਬੱਚਿਆਂ ਦੀਆਂ ਕਾਪੀਆਂ ਚੈੱਕ ਕਰਦਿਆਂ ਅਤੇ ਵਿਹਲ ਮਿਲੇ ਤਾਂ ਕੋਈ ਨਾਵਲ ਪੜ੍ਹ ਲੈਂਦੀ ਹਾਂ ਜਾਂ ਪੁਰਾਣੀਆਂ ਫ਼ਿਲਮਾਂ ਦੇ ਗੀਤ ਸੁਣਦਿਆਂ ਬੀਤ ਜਾਂਦਾ ਹੈ। ਫ਼ਰਹਾ ਉਸਨੂੰ ਆਪਣੇ ਅਸਤਿਤਵ ਬਾਰੇ ਸੋਚਣ ਲਈ ਕਹਿੰਦੀ ਹੈ:

"ਹਰ ਬੰਦੇ ਨੂੰ ਕਦੀ ਕਦੀ ਆਪਣੇ ਲਈ ਵੀ ਕੁੱਝ ਵਕਤ ਕੱਢਣਾ ਚਾਹੀਦਾ ਏ।

ਕੁੱਝ ਚਿਰ ਆਪਣੇ ਆਪ ਨਾਲ ਵੀ ਰਹਿਣਾ ਚਹੀਦਾ ਏ।"[1]

ਫ਼ਰਹਾ ਨੂੰ ਉਸ ਸਮੇਂ ਆਪਣਾ ਅਸਤਿਤਵ ਗੁਆਚਿਆ ਗੁਆਚਿਆ ਪ੍ਰਤੀਤ ਹੋਇਆ ਜਦੋਂ ਖ਼ਾਲਿਦ ਦੇ ਬੱਚੇ ਸਕੂਲੋਂ/ ਕਾਲਜੋਂ ਆ ਗਏ। ਛੋਟੇ ਬੱਚਿਆਂ ਨੇ ਉਸ ਪਾਸੋਂ ਰੱਜਵਾਂ ਪਿਆਰ ਲਿਆ। ਪਰ ਨਈਮ ਨੇ ਉਸ ਨਾਲ ਖਾਣਾ ਵੀ ਨਾ ਖਾਧਾ। ਆਪਾ ਨੇ ਫ਼ਰਹਾ ਤੇ ਉਸਦੀ ਮਾਂ ਨੂੰ ਸੂਟ ਦਿੱਤੇ। ਨਈਮ ਨੂੰ ਉਨ੍ਹਾਂ ਦਾ ਸਮਾਨ ਗੱਡੀ ਵਿੱਚ ਰੱਖਣ ਲਈ ਕਿਹਾ ਗਿਆ ਤਾਂ ਉਸਨੇ ਅਟੈਚੀ ਕੇਸ ਤੇ ਥੈਲਾ ਬਾਹਰ ਬੂਹੇ ਅੱਗੇ ਸੁੱਟਕੇ ਡਰਾਇਵਰ ਨੂੰ ਕਿਹਾ "ਇਹ ਲੈ ਜਾ ਬਾਬਾ"। ਨਈਮ ਇਹ ਕਹਿਕੇ ਉਪਰਲੀ ਮੰਜ਼ਲ ਚੜ੍ਹ ਗਿਆ। "ਫ਼ਰਹਾ ਦਾ ਦਿਲ ਹੋਰ ਬਹਿ ਗਿਆ।" ਨਈਮ ਦੇ ਅੜਿੱਕੇ ਕਾਰਨ ਅੰਤਮ ਸਮੇਂ ਤੱਕ, ਦਿਲੋਂ ਚਾਹੁੰਦਾ ਹੋਇਆ ਵੀ ਖ਼ਾਲਿਦ ਫ਼ਰਹਾ ਨੂੰ ਆਪਣੇ ਘਰ ਨਹੀਂ ਲਿਆ ਸਕਿਆ।

ਇੰਜ ਫ਼ਰਹਾ ਨੇ ਆਪਣਾ ਸਾਰਾ ਜੀਵਨ ਖ਼ਾਲਿਦ ਨਾਲ, ਕਿਸੇ ਸਮੇਂ ਆਪਣੇ ਕੀਤੇ ਵਾਅਦੇ ਨੂੰ ਨਿਭਾਉਣ ਵਿੱਚ ਵਿਅਰਥ ਗੁਆ ਦਿੱਤਾ। ਇੰਜ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 199

  1. ਉਹੀ, ਪੰ. 324