ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/192

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਸਨੇ ਉਸ ਨਾਲ ਮੂੰਹ ਕਾਲਾ ਕੀਤਾ। ਹਮੇਸ਼ਾ ਲਈ ਡੇਰੇ ਵਿੱਚ ਬੰਦ ਕਰਕੇ ਰੱਖ ਲਈ। ਉਸ ਨੇ ਸਤਮਾਹੀਂ ਕੁੜੀ ਨੂੰ ਜਨਮ ਦਿੱਤਾ। ਨੱਜੀ ਨੂੰ ਜੂਰੇ ਨੇ ਸਰਵਰ ਦੀ ਕੈਦ 'ਚੋਂ ਕਿੰਜ ਛੁਡਾਇਆ, ਇਹ ਅਸੀਂ ਪਹਿਲੋਂ ਵੇਖ ਚੁੱਕੇ ਹਾਂ। ਇੰਜ ਸਰਵਰ (ਨੂਰੇ, ਗ਼ਫੂਰੇ ਦਾ ਛੋਟਾ ਭਰਾ) ਨੱਜੀ ਦੀ ਜ਼ਿੰਦਗੀ ਬਰਬਾਦ ਕਰਨ ਵਾਲਾ ਹੋ ਨਿਬੜਿਆ। ਵਾਰਸ ਨੇ ਬਾਅਦ ਵਿੱਚ ਚੋਣਾਂ ਦੌਰਾਨ ਵੀ ਖ਼ਾਲਿਦ ਦੇ ਖਿਲਾਫ਼ ਹੱਥ-ਕੰਡੇ ਵਰਤਕੇ ਉਸਨੂੰ ਬਦਨਾਮ ਕੀਤਾ। ਵਾਰਸ ਦਾ ਵਿਆਹ ਆਸ਼ੀ ਨਾਲ ਹੋਇਆ ਸੀ। ਇਸ ਵਿਆਹ ਵਿੱਚ ਖ਼ਾਲਿਦ ਨੂੰ ਨਹੀਂ ਬੁਲਾਇਆ ਗਿਆ। ਜੇ ਬੁਲਾਇਆ ਵੀ ਜਾਂਦਾ ਤਾਂ ਵੀ ਉਸਨੇ ਨਹੀਂ ਜਾਣਾ ਸੀ। ਉਹ ਤੇ ਆਸ਼ੀ ਦੇ ਸਾਹਮਣੇ ਉਸ ਦਿਨ ਤੋਂ ਆਉਣੋਂ ਡਰਦਾ ਸੀ ਜਿਸ ਦਿਨ ਆਸ਼ੀ ਤੇ ਉਸਦੀ ਮਾਂ ਨੇ ਝਾਤੁ ਮੋਚੀ ਦੀ ਜ਼ਨਾਨੀ ਰਾਜ਼ਾਂ ਦਾ ਕੁਟਾਪਾ ਕੀਤਾ ਸੀ। ਵਾਰਸ ਦੇ ਆਸ਼ੀ ਤੋਂ ਕੋਈ ਔਲਾਦ ਨਾ ਹੋਈ। ਉਸਨੇ ਆਸ਼ੀ ਨੂੰ ਤਲਾਕ ਦੇ ਦਿੱਤਾ। ਆਸ਼ੀ ਦੇ ਭਰਾਵਾਂ ਤਲਾਕ ਤੋਂ ਬਾਅਦ ਵਾਰਸ ਨੂੰ ਕੁੱਟਿਆ ਮਾਰਿਆ। ਆਸ਼ੀ ਦਾ ਦੂਜਾ ਵਿਆਹ ਤਾਜੇ ਨਾਲ ਹੋਇਆ। ਉਸਦੇ ਦੋ ਬੱਚੇ ਹੋਏ। ਸਪਸ਼ਟ ਹੋ ਗਿਆ ਕਿ ਔਲਾਦ ਨਾ ਹੋਣ ਦਾ ਕਾਰਨ ਵਾਰਸ ਵਿੱਚ ਹੀ ਕੋਈ ਨੁਕਸ ਸੀ। ਆਸ਼ੀ ਦੇ ਤਲਾਕ ਪਿੱਛੇ Simone de Beauvoir ਦੇ ਸ਼ਬਦ ਪੂਰਨ ਰੂਪ ਵਿੱਚ ਢੁਕਦੇ ਨੇ:

"No one is more arrogant toward women, more aggressive or, scornful, than the man who is anxious, about his virility."

ਅਰਥਾਤ ਉਹ ਬੰਦਾ ਜਿਸਨੂੰ ਆਪਣੇ ਮਰਦਊਪੁਣੇ ਦਾ ਫ਼ਿਕਰ ਹੁੰਦਾ ਹੈ, ਉਹ ਹੀ ਔਰਤ ਪ੍ਰਤੀ ਜ਼ਿਆਦਾ, ਹੰਕਾਰੀ, ਲੜਾਕਾ ਜਾਂ ਅਪਮਾਨਜਨਕ ਹੁੰਦਾ ਹੈ। ਅਸਤਿਤਵਵਾਦੀ ਦ੍ਰਿਸ਼ਟੀ ਤੋਂ ਇੱਕ ਹੋਰ ਪਾਤਰ ਯੂਨਸ ਸਮਝਣ ਯੋਗ ਹੈ। ਉਹ ਖ਼ਾਲਿਦ ਦਾ ਵੱਡਾ ਭਰਾ ਸੀ। ਹਰ ਵੇਲੇ ਪਿੰਡ ਦੀਆਂ ਗਲੀਆਂ ਵਿੱਚ ਘੁੰਮਦਾ ਰਹਿੰਦਾ। ਨਿੱਕੇ ਹੁੰਦਿਆਂ ਨੰਗਾ ਹੀ ਫਿਰਦਾ ਰਹਿੰਦਾ। ਫਿਰ ਉਹਦੀ ਅੰਮੀ ਉਸਦੇ ਤੰਬੀ ਪਾਉਣ ਲੱਗੀ। ਹੇਠਾਂ ਦੀ ਕੱਛਾ ਵੀ ਪਾਉਂਦੀ ਕਿਉਂਕਿ ਉਹ ਤੰਬੀ ਪਾੜ ਲੈਂਦਾ ਸੀ। ਮੂੰਹ ਵਿੱਚੋਂ ਹਰ ਸਮੇਂ ਰਾਲਾਂ ਵਗਦੀਆਂ ਰਹਿੰਦੀਆਂ। ਵਰਾਛਾਂ ਖੋਲ੍ਹਕੇ ਹੱਸਦਾ। ਪਰ ਅਜੀਬ ਗੱਲ ਇਹ ਸੀ ਕਿ ਪਿੰਡ ਦੇ ਲੋਕ ਉਸਨੂੰ ਪਹੁੰਚਿਆ ਹੋਇਆ ਕਹਿੰਦੇ। ਕੁੱਝ ਲੋਕ ਉਸਨੂੰ ਫੜਕੇ ਘਰ ਲੈ ਜਾਂਦੇ। ਉਸਦੀ ਪੂਰੀ ਸੇਵਾ ਕਰਦੇ। ਰਾਤ ਨੂੰ ਸੁੱਤਾ ਪਿਆ ਉੱਠਕੇ ਕਿਧਰੇ ਟੁਰ ਜਾਂਦਾ। ਛੱਪੜ 'ਚ ਜਾ ਵੜਦਾ ਜਾਂ ਰੁੱਖਾਂ ਤੇ ਚੜ੍ਹ ਜਾਂਦਾ। ਉਸਨੂੰ ਕੇਵਲ ਆਪਣਾ ਨਾਂ ਜਾਂ 'ਅੱਲ੍ਹਾ ਹੂ' ਹੀ ਬੋਲਣਾ ਆਉਂਦਾ ਸੀ। ਲੋਕਾਂ ਦਾ ਵਿਸ਼ਵਾਸ ਸੀ ਕਿ ਉਸਦੀ ਹਰ ਦੁਆ ਪੂਰੀ ਹੁੰਦੀ ਹੈ ਖਾਲੀ ਵਿਹੜੇ ਵੱਲ ਤੱਕਦਾ, ਕਹਿ ਦਿੰਦਾ 'ਅੰਮਾ ਮੋਰ'। ਕਿਸੇ ਬੰਦੇ ਜਾਂ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 190