ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/169

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਧਿਆਇ ਬਾਰ੍ਹਵਾਂ

ਯੁੱਧ-ਨਾਦ

'ਯੁੱਧ-ਨਾਦ' ਮਨਮੋਹਨ ਬਾਵਾ ਦਾ ਪਲੇਠਾ ਨਾਵਲ ਹੈ। ਇਹ ਇੱਕ ਇਤਿਹਾਸਕ ਨਾਵਲ ਹੈ ਪਰ ਆਮ ਇਤਿਹਾਸਕ ਨਾਵਲਾਂ ਨਾਲੋਂ ਵੱਖਰੀ ਕਿਸਮ ਦਾ ਕਿਉਂਕਿ ਇਸ ਨਾਵਲ ਦੇ ਵਿਸ਼ਾ-ਵਸਤੂ ਵਿੱਚ ਪ੍ਰਾਚੀਨ ਇਤਿਹਾਸ (326 ਈ: ਪੂਰਬ) ਦੇ ਸਮਾਨੰਤਰ ਇਤਿਹਾਸ ਦੀ ਸਿਰਜਨਾ ਕੀਤੀ ਗਈ ਹੈ। ਯੂਨਾਨੀ ਸੈਨਾਪਤੀ ਸਿਕੰਦਰ ਦੀ ਸੰਸਾਰ ਜਿੱਤਣ ਦੀ ਆਕਾਂਖਿਆ ਦੇ ਮੁਕਾਬਲੇ ਪੰਜਾਬ ਦੇ ਗਣ-ਪ੍ਰੀਸ਼ਦਾਂ ਜਾਂ ਗਣ-ਰਾਜਾਂ ਦੇ ਜੂਝਣ ਦੀ ਗਾਥਾ ਇਸ ਨਾਵਲ ਦਾ ਕੇਂਦਰੀ ਸਰੋਕਾਰ ਹੈ। ਇੰਜ ਇਸ ਵਿੱਚ ਇੱਕ ਵਿਅਕਤੀ ਦੀ ਖਾਹਿਸ਼ ਦੇ ਸਮਾਨੰਤਰ ਪੰਜਾਬ ਦੇ ਗਣਰਾਜਾਂ ਵੱਲੋਂ ਆਪਣੇ ਅਸਤਿੱਤਵ ਦੀ ਰੱਖਿਆ ਭਰਵੇਂ ਰੂਪ ਵਿੱਚ ਉਜਾਗਰ ਹੁੰਦੀ ਹੈ।

ਅਸੀਂ ਪਹਿਲਾਂ ਵੀ ਇਹ ਜ਼ਿਕਰ ਕਰ ਚੁੱਕੇ ਹਾਂ ਕਿ ਅਸਤਿਤਵਵਾਦ ‘ਮੈਂ-ਵਾਦ' ਨਹੀਂ ਹੁੰਦਾ। ਇਹ ਦੁਜਿਆਂ ਦੀ ਹੋਂਦ ਦੇ ਮੁਕਾਬਲੇ ਹੀ ਆਪਣੀ ਹੋਂਦ ਰੱਖਦਾ ਹੈ। ਖਲਾਅ ਵਿੱਚ ਕੋਈ ਅਸਤਿੱਤਵ ਨਹੀਂ ਹੁੰਦਾ। ਇੰਜ ਵਿਅਕਤੀ ਦਾ ਅਸਤਿੱਤਵ ਅਤੇ ਸਮੁੱਚੀ ਕੌਮ ਦਾ ਅਸਤਿੱਤਵ ਅਰਥ ਗ੍ਰਹਿਣ ਕਰਦਾ ਹੈ। ਇੰਜ ਵਿਅਕਤੀਗਤ ਅਸਤਿੱਤਵ ਅਤੇ ਗਣਰਾਜਾਂ ਦੀ ਪ੍ਰਭੂਸੱਤਾ ਵਡੇਰੇ ਅਰਥਾਂ ਵਿੱਚ ਸਮਾਨਾਰਥੀ ਹੋ ਨਿਬੜਦੇ ਹਨ। ਪ੍ਰਭੂਸੱਤਾ ਕਿਸੇ ਕੌਮ ਲਈ ਜਾਂ ਰਾਜ ਲਈ ਵਰਤਿਆ ਜਾਣ ਵਾਲਾ ਸ਼ਬਦ ਹੈ। ਅੱਜ ਕੱਲ ਅਸਤਿੱਤਵ ਜਾਂ ਹੋਂਦ ਵੀ ਇਸੇ ਸੰਦਰਭ ਵਿੱਚ ਪ੍ਰਯੋਗ ਹੋ ਰਹੇ ਹਨ। ਅਸਤਿੱਤਵ ਸ਼ਬਦ ਦਾ ਅਰਥ ਵਿਸਤਾਰ ਹੀ ਪ੍ਰਭੂਸੱਤਾ ਹੈ।

ਨਾਵਲ ਦੇ ਪੰਨਿਆਂ ਦਾ ਭ੍ਰਮਣ ਕਰਦਿਆਂ ਮਕਦੂਨੀਆਂ (ਯੂਨਾਨ) ਤੋਂ ਚੱਲਿਆ ਸਿਕੰਦਰ ਤੁਰਕੀ, ਫ਼ਾਰਸ, ਇਰਾਕ, ਬਲਖ਼-ਬੁਖ਼ਾਰਾ, ਸਮਰਕੰਦ ਅਤੇ ਅਫ਼ਗਾਨਿਸਤਾਨ ਨੂੰ ਫ਼ਤਹਿ ਕਰਦਾ ਹੋਇਆ ਸਿੰਧੂ ਨਦੀ ਪਾਰ ਕਰਕੇ ਤਕਸ਼ਸ਼ਿਲਾ ਆ ਪਹੁੰਚਿਆ ਜਿੱਥੋਂ ਦੇ ਰਾਜਾ ਅੰਭੀ ਨੇ ਉਸ ਨਾਲ ਸੁਲਾਹ ਕਰ ਲਈ। ਫਿਰ ਉਸਨੇ ਪੋਰਸ ਨਾਲ ਯੁੱਧ ਕੀਤਾ ਅਤੇ ਸੁਲਾਹ ਕੀਤੀ। ਸਿਕੰਦਰ ਨੇ ਪੋਰਸ ਦੀ ਸਹਾਇਤਾ ਨਾਲ ਛੋਟੇ ਛੋਟੇ ਗਣਤੰਤਰਾਂ ਨੂੰ ਦਬਾਉਣਾ ਚਾਹਿਆ ਪਰ ਛੋਟੇ '

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 169