ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/146

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਜਿਹੀ ਸਥਿਤੀ ਬਾਰੇ ਜਾਂ ਪਾਲ ਸਾਰਤਰ ਦਾ ਕਹਿਣਾ ਹੈ।

"Desire is the desire to invite other's desire"[1]

ਇੱਥੇ ਉਹ Existential symbols ਰਾਹੀਂ ਆਪਣੀ ਮਾਨਸਿਕ ਭਾਵਨਾ ਦਾ ਇੰਜ ਪ੍ਰਗਟਾਵਾ ਕਰਦੀ ਹੈ:

ਉਸ ਕੁੜੀ ਦਾ,/ਆਪਣਾ ਹਾਣੀ,/ਓਸ ਕੁੜੀ ਨੂੰ ਮਾਂ ਹੈ ਕਹਿੰਦਾ/

ਉਸ ਕੁੜੀ ਦੇ, ਪਿਉ ਦਾ ਹਾਣੀ,/ਓਸ ਕੁੜੀ ਨੂੰ ਪਤਨੀ ਕਹਿੰਦਾ|[2]

ਪਰ ਇਸ ਗੱਲ ਦੇ ਜਵਾਬ ਵਿੱਚ ਪੂਰਨ ਉਸਨੂੰ ਮਾਂ ਤੋਂ ਬਿਨਾਂ ਹੋਰ ਕਿਵੇਂ ਸੰਬੋਧਨ ਕਰਨ ਬਾਰੇ ਪੁੱਛਦਾ ਹੈ ਤਾਂ ਲੂਣਾ ਦਾ ਦੂਹਰਾ ਕਿਰਦਾਰ (Double morality) ਖੋਟੇ ਨਿਸ਼ਚੇ (Bad faith) ਵਿੱਚ ਪ੍ਰਗਟ ਹੁੰਦਾ ਹੈ:

ਸਰਪ-ਦੁਫਾੜੀ ਜੀਭਾ ਵਾਕਣ
ਇਕ ਸੰਗ ਮੈਨੂੰ
ਮਾਂ ਮਾਂ ਆਖੇ
ਦੂਜੀ ਸੰਗ ਮਹਿਬੂਬਾ ਆਖੇ।

[3]

ਪਰ ਪੂਰਨ ਉਸਨੂੰ 'ਮਮਤਾ’ ਦਾ ਸਤਿਕਾਰ ਕਰਨ ਦੀ ਅਪੀਲ ਕਰਦਾ ਹੈ। ਇਸਦੇ ਉਲਟ ਲੂਣਾ ਉਸਦੇ ਮਿਲਾਪ ਤੋਂ ਪੈਦਾ ਹੋਣ ਵਾਲੇ ਬੱਚੇ ਦੇ ਸੰਭਾਵਿਤ ਸੁਪਨੇ ਵਿੱਚ ਮਮਤਾ ਵੇਖਦੀ ਹੈ। ਪੂਰਨ ਆਪਣੇ 18 ਵਰ੍ਹੇ ਦੇ ਇਕਲਾਪੇ ਅਤੇ ਬਾਹਰ ਆ ਕੇ ਪਿਤਾ ਦੀ ਕਰਤੂਤ ਦਾ ਰੋਣਾ ਰੋਂਦਾ ਹੈ। ਉਸਦਾ ਕਹਿਣਾ ਹੈ:

ਏਥੇ ਸਭ ਅਪੂਰਨ/ਪੂਰਨ ਕੋਈ ਨਹੀਂ

ਏਥੇ ਸਭ ਅਲੂਣੇ/ ਲੂਣਾ ਕੋਈ ਨਹੀਂ।[4]

ਭਾਵ ਕਿਸੇ ਦਾ ਵੀ ਅਸਤਿਤਵ ਕਦੇ ਸੰਪੂਰਨ ਨਹੀਂ ਹੁੰਦਾ। ਬੰਦਿਆਂ ਨੂੰ ਆਪਣੇ ਅਸਤਿਤਵ ਦੀ ਪਛਾਣ ਹੀ ਨਹੀਂ ਰਹਿੰਦੀ। ‘ਹਰ ਕੋਈ ਆਪਣੇ/ਘਰ ਦਾ ਰਸਤਾ/ਹੋਰ ਕਿਸੇ ਤੋਂ ਪੁੱਛਣਾ ਚਾਹਵੇ/ਪਰ ਉਹ ਪੁੱਛਣੋਂ ਵੀ ਸ਼ਰਮਾਵੇਗਾ।[5]

ਪੂਰਨ ਅਨੁਸਾਰ ਇਸ ਦੁਨੀਆਂ 'ਚ ਕੋਈ ਕਿਸੇ ਨੂੰ ਪਿਆਰ ਨਹੀਂ ਕਰਦਾ- "ਏਥੇ ਤਾਂ ਬੱਸ ਕਾਮ ਖ਼ੁਦਾ ਹੈ/ ਕਾਮ ’ਚ ਮੱਤੀ ਵਾ ਵਗਦੀ ਹੈ।[6]

Simon De Beauvoir ਠੀਕ ਹੀ ਕਹਿੰਦੀ ਹੈ, "A woman finds her dignity only in accepting her vassalage which is bedservice..... "[7]

ਅਰਥਾਤ ਇੱਕ ਔਰਤ ਬਿਸਤਰੇ ਦੀ ਸੇਵਾ ਵਿੱਚ ਆਪਣੀ ਅਧੀਨਗੀ ਨੂੰ ਹੀ ਆਪਣੀ ਸ਼ਾਨ ਸਮਝਦੀ ਹੈ। ਇਸ ਅੰਕ ਵਿੱਚ ਲੂਣਾ ਆਪਣੇ ਆਪ ਨੂੰ ‘ਮਾਂ ਬਦਲੇ’ ਤੋਲੀ ਹੋਈ ਵਸਤੂ ਸਮਝਦੀ ਹੈ। ਇੰਜ ਉਹ ਸਬਜੈਕਟ ਨਹੀਂ ਸਗੋਂ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 146

  1. Donald Palmer, Sartre, P. 97
  2. ਸ਼ਿਵ ਕੁਮਾਰ, ਉਹੀ, ਪੰ. 146
  3. ਸ਼ਿਵ ਕੁਮਾਰ, ਉਹੀ, ਪੰ. 147
  4. ਉਹੀ, ਪੰ. 153
  5. ਉਹੀ, ਪੰ. 154
  6. ਉਹੀ, ਪੰ. 156
  7. Simone de Beauvoir, Op. cit, P. 485