ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/144

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ority complex) ਪੈਦਾ ਹੋ ਜਾਂਦਾ ਹੈ:-ਇੱਕ ਨਾਰ ਕਰੂਪੀ ਪਰ ਕੀ ਆਖੇ?

ਜਿਹੜੀ ਨਾਰ ਨਾ ਕੰਤ/ਰਿਝਾ ਸਕੀ/ਨੀ ਉਹ ਦੋਸ਼ ਕਿਸੇ ਸਿਰ/ਕੀਹ ਥਾਪੇ।[1] ਪਰ ਸ਼ਾਇਦ ਅਜਿਹੀ ਹੀ ਸਥਿਤੀ ਬਾਰੇ ਟਿੱਪਣੀ ਕਰਦਿਆਂ ਡੀ.ਬੌਵੇਰ ਲਿਖਦੀ ਹੈ ਕਿ ਇਸਤਰੀ ਦਾ ਘਟੀਆਪਨ ਉਸਦੇ ਤਾਰੀਖੀ ਮਹੱਤਵ ਨੂੰ ਨਹੀਂ ਘਟਾਉਂਦਾ, ਇਹ ਤਾਂ ਉਨ੍ਹਾਂ ਦੀ ਤਾਰੀਖੀ ਮਹੱਤਵਹੀਣਤਾ ਹੈ ਜੋ ਉਨ੍ਹਾਂ ਨੂੰ ਘਟੀਆਪਨ ਵਿੱਚ ਸੁੱਟਦੀ ਹੈ। "It is not women’s inferiority that has determined their historical insignificance; it is their historical insignificance that has doomed them to inferiority."[2] ਇਹ ਰਾਜਸ਼ਾਹੀ ਯੁਗ ਦਾ ਹੀ ਤਾਂ ਦੁਖਾਂਤ ਹੈ। ਇੱਛਰਾਂ ਆਪਣੇ ਅਜਿਹੇ ਜੀਵਨ ਨੂੰ ਉਜਾੜ ਬੀਆਬਾਨ ਨਾਲ ਤੁਲਨਾ ਦਿੰਦੀ ਹੈ। ਇਉਂ ਉਸਦਾ ਜੀਵਨ ਹੋਂਦ (Being) ਤੋਂ ਸ਼ੂਨਯ (Nothing) ਹੋ ਗਿਆ ਹੈ।

ਪੰਜਵੇਂ ਅੰਕ ਵਿੱਚ ਸੰਕੇਤ ਮਿਲਦਾ ਹੈ ਕਿ ਪੂਰਨ ਭੋਰਿਓਂ ਬਾਹਰ ਆ ਕੇ ਕੁੱਝ ਦਿਨਾਂ ਤੋਂ ਲੂਣਾਂ ਦੇ ਮਹਿਲਾਂ ਵਿੱਚ ਹੈ। ਲੂਣਾਂ ਮੌਸਮ ਦੀ ਤਾਰੀਫ਼ ਤਾਂ ਕਰਦੀ ਹੈ ਪਰ ਇਤਨੀ ਉਦਾਸ ਹੈ ਕਿ ਆਪੇ ਤੋਂ ਬੇਗਾਨਗੀ (Alienation) ਮਹਿਸੂਸ ਕਰਦੀ ਹੈ ਜਦੋਂ ਉਹ ਕਹਿੰਦੀ ਹੈ ‘ਲੂਣਾ ਤੋਂ ਅੱਜ ਲੂਣਾ ਤੀਕਣ/ਸਈਏ ਕੋਈ ਵੀ ਰਾਹ ਨਾ ਜਾਏ।’ ਅੰਗ ਦੇ ਜੰਗਲ ਵਿੱਚ ਵੀ ਉਹ ਠਰੀ ਠਰੀ ਹੈ।' ਉਸਦੇ ਜਜ਼ਬਾਤ ਉਸਦੇ ਕਾਬੂ ਵਿੱਚ ਨਹੀਂ। ਉਸਦੀ ਦੇਹ ਹੀ ਉਸ ਲਈ Thingin-itself ਹੈ। Thus spake Zarthustra ਵਿੱਚ ਨੀਤਸ਼ੇ ਲਿਖਦਾ ਹੈ:———

There is always some madness in love
But there is also, some method in madness.[3]

ਲੂਣਾ ਦੇ ਅੰਦਰ ਅੱਗ ਦਾ ਮਿਰਗ ਚੁੰਗੀਆਂ ਭਰਦਾ ਹੈ ਪਰ ਕੋਈ ਕੋਈ ਪੱਤ ‘ਅਕਲ’ ਦਾ ਵੀ ਝੜਦਾ ਹੈ ਪਰ ਅੰਗ ਦਾ ਮਿਰਗ ਉਸਨੂੰ ਕੁੱਝ ਸੋਚਣ ਹੀ ਨਹੀਂ ਦਿੰਦਾ। ਅਜਿਹੀ ਸਥਿਤੀ ਵਿੱਚ ਤਾਂ, ਨੀਤਸ਼ੇ ਅਨੁਸਾਰ, ਦਿਲ ਨੂੰ ਕਾਬੂ ਕਰਨਾ ਬਣਦਾ ਹੈ ਕਿਉਂਕਿ ਦਿਲ ਦੇ ਜਾਣ ਨਾਲ ਦਿਮਾਗ ਵੀ ਦੌੜ ਜਾਂਦਾ ਹੈ।

"One should hold one's heart; for when one letteth it go, how quickly doth one's head run away."[4]

ਮਨ ਦੀ ਬੇਕਾਬੂ ਅਵਸਥਾ ਵਿੱਚ ਲੂਣਾ ਨੂੰ ਬਾਗ਼-ਬਗੀਚੇ, ਮਹਿਲਾਂ ਦੀ ਛਾਂ ਕੁੱਝ ਵੀ ਚੰਗਾ ਨਹੀਂ ਲਗਦਾ। ਕਾਲਰਿਜ ਦਾ ਵਿਚਾਰ ਸਹੀ ਹੈ- ਮਨ ਦੀ ਖ਼ੁਸ਼ੀ ਨਾਲ ਹੀ ਬਾਹਰਲੀ ਪ੍ਰਕਿਤਰੀ ਚੰਗੀ ਲਗਦੀ ਹੈ। ਈਰਾ ਲੂਣਾ ਨੂੰ ਸਮਝਾਉਂਦੀ ਹੈ ਕਿ ਪੂਰਨ ਉਸ ਲਈ ਵਿਵਰਜਤ ਅੰਗ ਹੈ। ਇਸ ਲਈ ਉਸ ਪਾਸੋਂ ਅੱਗ ਦੀ ਮੰਗ ਕਰਕੇ ਆਪਣੇ ਬਾਬਲ ਦੇ ਸਿਰ ਖੇਹ ਨਾ ਪਾ ਦਈਂ। ਇਉਂ ਚੰਬਾ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 144

  1. ਸ਼ਿਵ ਕੁਮਾਰ, ਉਹੀ, ਪੰ. 98
  2. Simone de Beauvoir, , Op. cit, P.151
  3. W.H. Wright, The Philosophy of Nietzsche, (Thus Spake Zarathustra) Ch. 40
  4. Ibid. P. 95