ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/139

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਅੱਗੇ ਹੋਰ ਕੀ ਰੱਬ ਨੂੰ ਭਾਵਣੀ ਜੀ।[1]

ਗੁੱਝੀ ਰਮਜ਼ ਕਰਕੇ ਆਪ ਰਹੀ ਸੱਚੀ,
ਬਦਲਾ ਤੁਰੰਤ ਭਰਾਉ ਦਾ ਮੋੜਿਆ ਈ।

ਪਿਛੋਂ ਬੈਠਕੇ ਸਿੰਘਾਂ ਨੂੰ ਅਕਲ ਆਈ,
ਕਿਹੀ ਚੜ੍ਹੀ ਹੈ ਜ਼ਹਿਰ ਦੀ ਸਾਣ ਮਾਈ।[2]
ਸ਼ਾਹ ਮੁਹੰਮਦਾ ਏਸ ਰਾਣੀ ਜਿੰਦ ਕੌਰਾਂ
ਸਾਰੇ ਦੇਸ਼ ਦਾ ਫ਼ਰਸ਼ ਉਠਾਇ ਦਿੱਤਾ।[3]

ਇਉਂ ਸ਼ਾਹ ਮੁਹੰਮਦ ਰਾਣੀ ਜਿੰਦਾਂ ਨੂੰ ਹੀ ਦੋਸ਼ੀ ਠਹਿਰਾਉਂਦਾ ਹੈ। ਪਰ ਕੀ ਇਸ ਤੱਥ ਨੂੰ ਅੰਤਮ ਸਚਾਈ ਵਜੋਂ ਪ੍ਰਵਾਨ ਕੀਤਾ ਜਾ ਸਕਦਾ ਹੈ?

ਲਾਰਡ ਹਾਰਡਿੰਗ (ਟੰਡਾ ਲਾਟ) ਦਾ ਆਪਣੇ ਦੇਸ਼ ਲਈ ਡਟਕੇ ਲੜਣ ਕਾਰਨ ਅਸਤਿਤਵ ਪ੍ਰਮਾਣਿਕ ਹੋ ਨਿਬੜਦਾ ਹੈ। ਉਹ ਆਪਣੀ ਖ਼ੁਦੀ (ਸਵੈ) ਨੂੰ ਭਲੀ ਭਾਂਤ ਸਮਝਦਾ ਸੀ।

ਜੰਗਨਾਮਾ ਦੇ ਆਰੰਭ ਵਿੱਚ ਕਵੀ ਕੁਦਰਤ ਤੋਂ ਡਰਨ (Fear) ਵਿੱਚ ਰਹਿਣ ਦੀ ਸਿੱਖਿਆ ਦਿੰਦਾ ਹੈ ਕਿਉਂ ਜੋ ਪਤਾ ਨਹੀਂ ਉਹ ਬੰਦੇ ਨੂੰ ਕਦੋਂ ਊਚੋਂ ਨੀਚ ਕਰ ਦਿੰਦੀ ਹੈ। ਸੰਸਾਰ ਵਿੱਚ ਆਇਆ ਬੰਦਾ ਇੱਥੇ ਆ ਕੇ ਦੁਨੀਆਂ ਦੇ ਰੰਗਾਂ ਵਿੱਚ ਖਚਿਤ ਹੋ ਜਾਂਦਾ ਹੈ। ਪਰ ਮਾਰਟਿਨ ਹਾਈਡਿਗਰ ਦਾ ਵਿਚਾਰ ਹੈ ਕਿ ਬੰਦਾ ਦੁਨੀਆਂ 'ਚ ਤਾਂ ਹੈ।Being-in-the world ਤਾਂ ਹੈ, ਪਰ ਦੁਨੀਆਂ ਦਾ (Of the world) ਨਹੀਂ ਹੈ। ਦੁਨਿਆਵੀ ਮੋਹ ਵਿੱਚ ਫਸਿਆ ਬੰਦਾ ਇਸ ਸੀਮਿਤਤਾ (Finite existence) ਨੂੰ ਭੁੱਲ ਜਾਂਦਾ ਹੈ। ਬਚਪਨ, ਜਵਾਨੀ ਅਤੇ ਐਸ਼ ਥੋੜਾ ਚਿਰ ਹੀ ਹੈ।

ਇਸ ਜੰਗਨਾਮੇ ਦੀ ਸਿਰਜਨਾ ‘ਮੈਂ-ਤੂੰ' ਸੰਬੰਧਾਂ ਵਿੱਚ ਹੋਈ ਹੈ। ਜੋ ਸੰਬੰਧ ਕਵੀ ਦੇ ਆਪਣੇ ਮਿੱਤਰਾਂ ਹੀਰੇ ਅਤੇ ਨੂਰ ਖਾਂ ਨਾਲ ਸਨ। ਇਹ ਵੀ ਸੱਚ ਹੈ ਕਿ ਇੱਥੇ ਕਦੇ ਤੀਸਰੀ ਜ਼ਾਤ ਨਹੀਂ ਆਈ ਸੀ। ਇਸ ਜੰਗ ਦੇ ਮੁਸਾਫ਼ਰ-ਖ਼ਾਨੇ ਵਿੱਚ ਬਹੁਤ ਸ਼ਕਤੀਸ਼ਾਲੀ ਅਤੇ ਹੰਕਾਰੀ ਬੰਦੇ ਹੋ ਹੋ ਕੇ ਚਲੇ ਗਏ ਹਨ।

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 139

  1. ਉਹੀ, ਬੰਦ ਨੰ: 95
  2. ਉਹੀ, ਬੰਦ ਨੰ: 100
  3. ਉਹੀ, ਬੰਦ ਨੰ: 102