ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/122

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਵਿੱਚੋਂ ਨੈਣ ਹੱਸਣ ਹੋਂਠ ਭੇਤ ਦੱਸਣ,
ਅੱਖਾਂ ਮੀਟਦਾ ਨਾਲ ਬਹਾਨਿਆਂ ਵੇ।[1]

ਅਸਤਿਤਵ ਦੀ ਅਜਿਹੀ ਪਕੜ ਹੀ ਫੇਨੋਮਾਨੋਲਾਜੀ ਅਖਵਾਉਂਦੀ ਹੈ। ਕਿਉਂਜੋ ਇਸ ਦੁਆਰਾ ਕਾਰਜ ਵਿੱਚ ਰੁੱਝੇ ਮਨੁੱਖ (Man in action) ਨੂੰ ਸਮਝਿਆ ਜਾਂਦਾ ਹੈ। ਰਾਂਝਾ ਖੱਪਰੀ ਫੜਕੇ ਗਜਾ ਕਰਨ ਵੀ ਜਾਂਦਾ ਹੈ, ਹਰ ਬੂਹੇ ਤੇ ਸਿੰਙੀ ਵੀ ਵਜਾਉਂਦਾ ਹੈ। ਸਹਿਤੀ ਨਾਲ ਝਗੜਾ ਕਰਦਾ ਹੈ। ਉਸਦਾ ਠੁਠਾ ਭੰਨਿਆ ਜਾਂਦਾ ਹੈ। ਉਸ ਨਾਲ ਸੁਲਾਹ ਕਰਨ ਵਿੱਚ ਸਿਆਣਪ ਸਮਝਦਾ ਹੈ। ਹੀਰ ਵੀ ਸਹਿਤੀ ਨਾਲ ਸੁਲਾਹ ਕਰ ਲੈਂਦੀ ਹੈ। ਬਣੀ ਯੋਜਨਾ ਅਨੁਸਾਰ ਸਹਿਤੀ ਖੰਡ-ਮਲਾਈ ਦਾ ਥਾਲ ਢਕ ਕੇ ਉੱਪਰ ਪੰਜ ਰੁਪਏ ਰੱਖ ਕੇ ਕਾਲੇ ਬਾਗ਼ ਜਾਂਦੀ ਹੈ। ਰਾਂਝੇ ਤੋਂ ਢਕੇ-ਪਦਾਰਥ ਵਿੱਚ ਕੀ ਹੈ? ਦਾ ਪ੍ਰਸ਼ਨ ਪੁੱਛਦੀ ਹੈ। ਉਸਦੀ ਹੈਰਾਨੀ ਦੀ ਹੱਦ ਨਹੀਂ, ਜਦੋਂ ਉਹ ਰਾਂਝੇ ਦੇ ਦੱਸਣ ਅਨੁਸਾਰ ਥਾਲ ਵਿੱਚ ਖੰਡ ਚਾਵਲ ਵੇਖਦੀ ਹੈ। ਇਸਨੂੰ ਉਹ ਰਾਂਝੇ ਦੀ ਕਰਾਮਾਤ ਵਜੋਂ ਗ੍ਰ ਹਿਣ ਕਰਦੀ ਹੈ। ਇਉਂ ਉਸ ਅੱਗੇ ਆਪਣੇ ਅਸਤਿਤਵ ਦਾ ਸਮਰਪਣ ਕਰ ਦਿੰਦੀ ਹੈ। ਅਸਤਿਤਵਵਾਦੀ ਚਿੰਤਕਾਂ ਅਨੁਸਾਰ ਆਪਣੀ ਭੁੱਲ ਜਾਂ ਕਸੂਰ ਮੰਨਣ ਦੀ ਸਥਿਤੀ ਉਦੋਂ ਆਉਂਦੀ ਹੈ ਜਦੋਂ ਇਹ ਸੋਚਿਆ ਜਾਂਦਾ ਹੈ ਕਿ ਕੁੱਝ ਕਰਨਯੋਗ ਸੀ ਜੋ ਮੈਂ ਨਹੀਂ ਕਰ ਸਕਿਆ ਅਤੇ ਇਸ ਪ੍ਰਤੀ ਮੈਂ ਉੱਤਰਦਾਈ ਹਾਂ। ਅਜਿਹੀ ਸਥਿਤੀ ਵਿੱਚ ਹੀ ਸਹਿਤੀ ਆਪਣੀ ਭੁੱਲ/ਗੁਨਾਹ ਲਈ ਮਾਫ਼ੀ ਮੰਗਦੀ ਹੈ:

• ਸਾਨੂੰ ਬਖ਼ਸ਼ ਅੱਲ੍ਹਾ ਦੇ ਨਾਉਂ ਮੀਆਂ,
ਸਾਥੋਂ ਭੁਲਿਆਂ ਇਕ ਗੁਨਾਹ ਹੋਇਆ।
• ਤੈਨੂੰ ਪੀਰ ਜੀ ਭੁੱਲ ਕੇ ਬੁਰਾ ਬੋਲੀ,
ਤੇਰੇ ਹੁਕਮ ਦੀ ਤਾਬਿਆ ਹੋਈ ਆਂ ਮੈਂ।[2]

ਸਹਿਤੀ ਹੀਰ ਨੂੰ ਬਾਗ਼ ਵਿੱਚ ਲੈ ਜਾਂਦੀ ਹੈ। ਉਸਦੀ ਵਾਪਸੀ ਤੇ ਸਭ ਹੈਰਾਨ ਹਨ ਕਿ ਉਸ ਵਿੱਚ ਕਿੰਨੀ ਤਬਦੀਲੀ ਆ ਗਈ ਹੈ। ਪਰ ਹੀਰ ਰਾਂਝੇ ਨਾਲ ਮਿਲਾਪ ਦੀ ਥਾਂ ਹੋਰ ਹੀ ਬਹਾਨੇ ਲਾ ਕੇ ਟਾਲਮਟੋਲ ਕਰਦੀ ਹੈ। ਸਹਿਤੀ ਹੀਰ ਸਮੇਤ ਸਹੇਲੀਆਂ ਨੂੰ ਲੈ ਕੇ ਕਪਾਹ ਚੁਗਣ ਦੀ, ਮਾਂ ਪਾਸੋਂ ਆਗਿਆ ਲੈਂਦੀ ਹੈ। ਹੀਰ ਦੇ ਕਿੱਕਰ ਦਾ ਕੰਡਾ ਚੁਭੋਕੇ ਸੱਪ ਲੜ ਜਾਣ ਦਾ ਢੋਂਗ ਰਚਾਇਆ ਜਾਂਦਾ ਹੈ। ਕੋਈ ਵੀ ਵੈਦ ਇਲਾਜ ਕਰਨ ਵਿੱਚ ਸਫ਼ਲ ਨਹੀਂ ਹੁੰਦਾ। ਅਖੀਰ ਕਾਲੇ ਬਾਗ਼ ਦੇ ਜੋਗੀ ਨੂੰ (ਸਹਿਤੀ ਦੀ ਸਿਫ਼ਾਰਸ਼ ਤੇ) ਬੁਲਾਉਣ ਵਾਸਤੇ ਸੈਦੇ ਨੂੰ ਘੱਲਿਆ ਜਾਂਦਾ ਹੈ। ਇਸ ਉਪਰੰਤ ਸੈਦਾ ਆਪਣੇ ਅਸਤਿਤਵ ਨੂੰ ਰਾਂਝੇ ਅੱਗੇ ਗਿਰਵੀ ਕਰਦਾ ਕਹਿੰਦਾ ਹੈ:

ਹੱਥ ਬੰਨ੍ਹ ਨੀਵੀਂ ਧੌਣ ਘਾਹ ਮੁੰਹ ਵਿਚ,

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 122

  1. ਉਹੀ, ਪੰ. 111
  2. ਉਹੀ, ਪੰ. 174