ਪੰਨਾ:ਅਰਸ਼ੀ ਝਲਕਾਂ.pdf/71

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੜਵੀ ਗਵਾਚੀ ਸੁਣਦਿਆਂ,
ਦੋ ਡੰਗ ਰੋਟੀ ਛਡਣੀ।
ਓਹ ਬਾਂਡ ਪੂਰੀ ਕਰਨ ਲਈ,
ਓਹ ਕਸਰ ਵਿਛੋਂ ਕਢਣੀ|

ਸੁਣਿਆ ਕਿਸੇ ਨੇ ਕਲ ਜੀ,
ਚੰਦਾ ਮੰਗਨ ਲਈ ਆਉਣਾ।
ਲਾਲੇ ਹੋਰਾਂ ਨੇ ਓਸ ਦਿਨ,
ਕਿਉਂ ਪੈਰ ਹਟੀ ਪਾਉਣਾ॥

ਤਨਖਾਹ ਵਧਾਓ ਸੁਣਦਿਆਂ,
ਬਸ ਇਹ ਅੰਦਰੋਂ ਫੁਲਨਾ।
ਪਰਚਾ ਟੈਕਸ ਦਾ ਵੇਖ ਕੇ,
ਸਭ ਖਾਣਾ ਪੀਣਾ ਭੁਲਣਾ|

ਸਹੁੰ ਹੈ ਬੀਮਾਰੀ ਵਿਚ ਵੀ,
ਧੇਲੇ ਦਾ ਲੈ ਕੁਝ ਖਾਵਣਾ;
ਢਾਕਾ ਵੀ ਇਕ ਦਵਾ ਹੈ,
ਇਹ ਆਖੇ ਮਨ ਪਰਚਾਵੇਣਾ।

ਭਾਈਏ ਦਾ ਵੇਲਾ ਲੰਘਿਆ,
ਪੱਤਰ ਦੀ ਵਾਰੀ ਆ ਗਈ!
ਭੌੜੇ ਦਾ ਵੇਲਾ ਬੀਤਿਆ,
ਮਗਰੋਂ ਬੁਹਾਰੀ ਆ ਗਈ।