ਪੰਨਾ:ਅਰਸ਼ੀ ਝਲਕਾਂ.pdf/60

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫਰਸ਼ ਮਖਮਲੀ ਤੇ ਪੈਰ ਧਰਨ ਵਾਲਾ,
 ਸੇਜ ਸਮਝ ਸੁਤਾ ਰੋੜੇ ਪੱਬਰਾਂ ਨੂੰ |
ਭੁਲ ਸਕਦਾ ਨਹੀਂ ਹਿੰਦੁਸਤਾਨੀਆਂ ਨੂੰ,
ਧਰਮ ਲਈ ਕੁਟੰਬ ਘੁਮਾਉਣ ਵਾਲਾ ।
ਸ਼ਾਹੀ ਜਬਰ ਦੀ ਤੇਜ ਤਲਵਾਰ ਕੋਲੋਂ,
ਬਚੇ ਦੇਕੇ ਬਚੇ ਬਚਾਉਣ ਵਾਲਾ ।
ਅਖਾਂ ਸਾਹਮਣੇ ਜੋਤਾ ਬੁਝਾਕੇ ਤੇ,
ਦੀਵੇ ਲੋਕਾਂ ਦੇ ਘਰੀਂ ਜਗਾਉਣ ਵਾਲਾ |
 ਅਨਖ ਧਰਮ ਦੀ ਸ਼ਾਨ ਬਚਾਉਨ ਬਦਲੇ,
ਜਾਨ ਮਾੜਿਆਂ ਦੇ ਲੇਖੇ ਲਾਉਣ ਵਾਲਾ ।
ਹਿਕ ਡਾਹ ਅਪਰਾਧ ਦੀ ਵਾਗ ਰੋਕੀ,
ਮਾਨ ਤੋੜ ਦਿਤਾ ਵਡ ਮਾਨੀਆਂ ਦਾ ।
“ਚਮਕ’ ਹੋਨ ਸਰੀਰ ਦੇ ਲੂੰ ਕੰਡੇ ,
ਚੇਤਾ ਆਂਵਦਾ ਜਦੋਂ ਕੁਰਬਾਨੀਆਂ ਦਾ ।
੫st..

.