ਪੰਨਾ:ਅਰਸ਼ੀ ਝਲਕਾਂ.pdf/59

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਥਾਂ ਨਾਲ ਬੰਨੇ ਹਥੀਂ ਮੌਤ ਗਾਨੇ,
ਵਖੋ ਵਖ ਪ੍ਰਨਾਉਨ ਲਈ ਜੋਟਿਆਂ ਨੂੰ ।
ਏਧਰ ਗੜ੍ਹੀ ਚਮਕੌਰ ਵਿਚ ਵਡਿਆਂ ਨੂੰ,
ਉਧਰ ਬਸੀ ਸਰਹੰਦ ਵਿਚ ਛੋਟਿਆਂ ।
ਸੁਚੇ ਲਾਲ ਬਿਆਨਿਆਂ ਵਿਚ ਦਿਤੇ,
ਸੌਦੇ ਸਚ ਦੇ ਲਈ ਦਿਲ ਦੇ ਖੋਟਿਆਂ ਨੂੰ ।
ਮੈਹਲ ਧਰਮ ਦਾ ਪੱਕਾ ਉਸਾਰ ਦਿੱਤਾ,
ਨੀਹਾਂ ਵਿਚ ਦੇ ਜਿਗਰ ਦੇ ਟੋਟਿਆਂ ਨੂੰ ।
ਕਰਨ ਲਈ ਠੰਡਾ ਸੀਨਾ ਮਾੜਿਆਂ ਦਾ,
ਬਿਪਤਾ ਸਿਰ ਉਤੇ ਮੇਰੇ ਮਾਹੀ ਲੀਤੀ ।
ਪਲੇ ਪਾ ਲਏ ਓਪਰੇ ਦੁਖ ਹਥੀਂ,
ਸ਼ਾਹੀ ਛਡਕੇ ਮੁਲ ਤਬਾਹੀ ਲੀਤੀ ।
ਗੜੇ ਮਾਰ ਕਰਕੇ ਮਾਹੀ ਕਰਨ ਕਾਰਨ,
ਸਾਰੀ ਪਾਪ ਪਨੀਵੀ ਸੀ ਸਾੜ ਦਿੜੀ !
ਛਟਾ ਮੁੰਹ ਤੇ ਮਾਰ ਕੇ ਖੂਨ ਵਾਲਾ,
ਅਨਖ ਆਣ ਦੀ ਅਖ ਉਘਾੜ ਦਿੜੀ!
ਹਸਤੀ ਆਪਨੀ ਲਾਕੇ ਇਕ ਵਾਰੀ,
ਬੇ-ਇਨਸਾਫੀ ਦੀ ਹਸਤੀ ਵਿਗਾੜ ਦਿੱਤੀ!
ਹੈ ਭਾਵੇਂ ਕਰ ਲਿਆ ਘਰ ਬਰਬਾਦ ਅਪਨਾ,
ਪਰ ਬਰਬਾਦੀ ਦੀ ਬਸਤੀ ਉਜਾੜ ਦਿਤੀ।
ਪਾਵੇ ਭਠ ਅੰਦਰ ਰੈਹਣ ਖੇੜਿਆਂ ਦਾ,
ਮੰਨੇ ਯਾਰੜੇ ਦੇ ਚੰਗਾ ਸਥਰਾਂ ਨੂੰ ।