ਪੰਨਾ:ਅਰਸ਼ੀ ਝਲਕਾਂ.pdf/52

ਇਹ ਸਫ਼ਾ ਪ੍ਰਮਾਣਿਤ ਹੈ

ਇਉਂ ਕੜਕ ਬੋਲਿਆ ਗਲ ਸੁਣੋ ਭਰਾਓ,
ਨਾ ਰਹੋ ਖਿਲਰੇ ਕੋਈ ਸਭਾ ਬਨਾਓ।
ਤੁਸਾਂ ਸਿਰ ਤੋਂ ਲਖਾਂ ਤੁਫਾਨ ਲੰਘਾਏ,
ਤੁਸੀਂ ਮੁਢ ਕਦੀਮੀਂ ਕਿਤੋਂ ਚਲ ਨਹੀਂ_ਆਏ।

ਅਨਗੈਹਲੀ ਅੰਦੂ ਤੁਸੀਂ ਪਦਵੀ ਭੁਲ ਗਏ,
ਤੁਸੀਂ ਤਾਜ ਦੇ ਹੀਰੇ ਮਿਟੀ ਵਿਚ ਰੁਲ ਗਏ।
ਨਾ ਰਹੋ ਵੇਸਲੇ ਨਾ ਝਿਜਕੋ ਸੰਗੋ,
ਸੰਗਠਨ ਕਰ ਲਓ ਹੱਕ ਆਪਣੇ ਮੰਗੋ।

ਪਿਠ ਕਰਕੇ ਬੈਠਾ ਇਕ ਕੁੜਿਆ ਹੋਇਆ,
ਲਗੇ ਕੋਈ ਪਲਟਨ ਤੋਂ ਮੁੜਿਆ ਹੋਯਾ।
ਅਜ਼ਾਦ ਹਵਾ ਦੀ ਉਸ ਵਗੀ ਹੋਈ,
ਦਿਲ ਲਗਨ ਅਜ਼ਾਦੀ ਦੀ ਲਗੀ ਹੋਈ '

ਹਥ ਜੋੜ ਕੇ ਆਖੇ ਹੈ ਸਿਰਜਨ ਹਾਰੇ,
ਮੈਂ ਕਰਾਂ ਬੇਨਤੀ ਇਕ ਤੇਰੇ.ਦਵਾਰੇ।
ਪਿੰਜਰੇ ਵਿਚ ਪੰਛੀ ਪਰ ਫੜਕ ਨਾ ਸਕਾਂ,
ਸੋਡੇ ਸਿਰ ਗੋਲੀ ਜਿਉਂ ਭੜਕ ਨਾ ਸਕਾਂ।

ਬਖਸ਼ੀ ਗੁਸਤਾ਼ਖੀ ਮੇਰੀ ਪੇਸ਼ ਨਾ ਚਲੇ,
ਕੀ ਭੇਟ ਗੁਜਾਰਾਂ ਮੇਰੇ ਹਬ ਨਾ ਪਲੇ।
ਕਿਸੇ ਜੋਰਾਵਰ ਨੇ ਖੋਹ ਲੀਤੇ ਹਾਸੇ,
ਛਾਲੇ ਵੀ ਨਹੀਂ ਸਾਬਤ ਧਰ ਦਿਆਂ ਪਤਾਸੇ॥

੫੦.