ਇਹ ਸਫ਼ਾ ਪ੍ਰਮਾਣਿਤ ਹੈ
ਤੇਰਾ ਪਹਿਰਾਵਾਂ ਤੇ ਤਸਵੀਰ ਵੇਖੀ,
ਅਰਸ਼ ਪਾੜੂ ਤੇਰੀ ਤਕਰੀਰ ਵੇਖੀ,
ਵਧੀਕ ਅਕਸੀਰ ਤੋਂ ਤਾਸੀਰ ਵੇਥੀ,
ਦਿਲੀਂ ਖੁਭਵੀਂ ਤੇਰੀ ਤਹਿਰੀਰ ਵੇਖੀ,
ਸਟੇਜਾਂ ਤੇ ਦਬਾ ਦਬ ਕਿਲਨਾ ਏਂ।
ਵਕਤ ਸਿਰ ਮੰਜਿਓਂ ਨਾ ਹਿਲਨਾ ਏ।
ਤੇਰੇ ਸੀਨੇ ਚਿ ਨਫਰਤ ਤੇ ਹਕਾਰਤ,
ਤੇਰੇ ਨੈਣਾਂ ਚ ਬੇਫੈਜ਼ੀ ਸ਼ਰਾਰਤ,
ਤੇਰੇ ਲਫਜ਼ਾਂ ਚਿ ਛੁਰੀਆਂ ਕਤਲ ਗਾਰਤ,
ਨਾ ਤੈਨੂੰ ਕੌਮ ਪਿਆਰੀ ਤੇ ਨਾ ਭਾਰਤ,
ਤੇਰੇ ਲਈ ਗੁਜ਼ਰ ਮੈਂਹਗੀ,ਕੌਮ ਸਸਤੀ।
ਤੇਰਾ ਮਤਲੱਬ ਸਿਰਫ ਮਤਲਬ ਪ੍ਰਸਤੀ।
ਤੇਰੀ ਕਿਰਪਾ ਏ ਤੇੜਾਂ ਫੁਟਾਂ ਪਾੜੇ,
ਆਰਤੀ, ਬਾਂਗ, ਵਾਜੇ, ਦੇ ਪੁਆੜੇ,
ਲੜਾਈਆਂ, ਵਿਤਕਰੇ, ਲੁਟਾਂ ਤੇ ਧਾੜੇ,
ਕਹਿਤ, ਬਰਬਾਦੀਆਂ, ਅੱਗਾਂ, ਉਜਾੜੇ,
ਤੇਰਾ ਦਿਲ ਚੰਦਰਾ ਤੇ ਨੀਤ ਖੋਟੀ।
ਤੇਰਾ ਮਜ਼੍ਹਬ ਪਰੌਂਠਾ ਸ਼ੋਰਾ ਬੋਟੀ।
ਮਗਰ ਲੌਂਦੈ ਕਿਸੇ ਦਾ ਮਾਲ ਤੈਨੂੰ,
ਚੁਕਦੀ ਏ ਕਿਸੇ ਦੀ ਚਾਲ ਨੂੰ,
ਡੰਗਦੇ ਨਹੀਂ ਤੁਰੀ ਘੜਿਆਲ ਤੈਨੂੰ,
ਨਚਾਉਂਦਾ ਹੈ ਕਿਸੇ ਦਾ ਤਾਲ ਤੈਨੂੰ,
੩੩.