ਪੰਨਾ:ਅਰਸ਼ੀ ਝਲਕਾਂ.pdf/29

ਇਹ ਸਫ਼ਾ ਪ੍ਰਮਾਣਿਤ ਹੈ

ਗਰੀਬੀ

ਗਰੀਬੀ ਦੀ, ਦੁਨੀਆ ਤੇ ਹਸਤੀ ਕੋਈ ਨਹੀਂ।
ਗਰੀਬੀ ਤੋਂ ਵਧ ਜ਼ੋਰ ਪਸਤੀ ਕੋਈ ਨਹੀਂ।
ਜਿਨੂੰ ਚਾਹਿਆਂ ਰੱਬ ਨੇ ਦਏ ਬਦ-ਨਸੀਬੀ।
ਓਹਦੇ ਲੇਖਾਂ ਅੰਦਰ ਲਿਖੀ ਉਸ ਗਰੀਬੀ।

ਨਾ ਪੁਛ ਦੋਸਤਾ ਇਸ ਗਰੀਬੀ ਦੇ ਕਿੱਸੇ।
ਜ਼ਮਾਨੇ ਦੇ ਰਣੇ ਇਕੱਲੀ ਦੇ ਹਿੱਸੇ।
ਏਹਦਾ ਬਾਬ ਅੱਥਰੂ ਦਾਸਤਾਨ ਅੱਥਰੂ।
ਏਹਦਾ ਮੁਦਾ ਮਤਲਬ ਤੇ ਅਨੁਵਾਨ ਅੱਥਰੂ।

ਏਹ ਆਵੇ ਤੇ ਜੀਵਨ ਦੀ ਲਿਜ਼ਤ ਗਵਾਚੇ।
ਪਾਨ ਪਤ ਲਹਿ ਜਾਏ ਇਜ਼ਤ ਗਵਾਚੇ।
ਸ਼ਰਮ ਉਂਗਲਾਂ ਤੇ ਨਚਾਵੇ ਗਰੀਬੀ।
ਦਰ ਦਰ ਦੇ ਧੱਕੇ ਖੁਆਵੇ ਗਰੀਬੀ।

੨੯