ਪੰਨਾ:ਅਰਸ਼ੀ ਝਲਕਾਂ.pdf/28

ਇਹ ਸਫ਼ਾ ਪ੍ਰਮਾਣਿਤ ਹੈ

ਇਸਦੇ ਪਾਸਾ ਮੋੜਦਿਆਂ ਹੀ,
ਪਲਟਾ ਖਾ ਗਈਆਂ ਤਕਦੀਰਾਂ।
ਖੁਲ੍ਹਦੇ ਖੁਲ੍ਹਦੇ ਰਹਿ ਗਏ ਟਾਂਕੇ,
ਫਸੀਆਂ ਰਹਿ ਗਈਆਂ ਜੰਜ਼ੀਰਾਂ।

ਨਿਕਲ ਗਈ ਪੈਰਾਂ ਤੋਂ ਥੰਮੀ,
ਮੁੜ ਕੇ ਛੱਤ ਸਹਿਤ ਦੀ ਧੌ ਗਈ।
'ਚਮਕ' ਕਵੀ ਦੇ ਅੱਖਾਂ ਮੀਟੇ,
ਦੇਸ਼ ਕੌਮ ਦੀ ਕਿਸਮਤ ਸੌ ਗਈ।

੨੮.