ਪੰਨਾ:ਅਰਸ਼ੀ ਝਲਕਾਂ.pdf/200

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁੂੜ ਫਰੇਬ ਨਾ ਘਾਲੇ ਮਾਲੇ,
ਸਿਧੇ ਸਾਦੇ ਭੋਲੇ ਭਾਲੇ।
ਇਕੋ ਜਹੇ ਨਜ਼ਰਾਂ ਵਿੱਚ ਸਾਂਝੇ,
ਮਸਜ਼ਦ ਮੰਦਰ ਸ਼ਿਵ-ਦਵਾਲੇ।
ਲੋਕੀ ਏਹਦੇ ਆਲ ਦੁਆਲੇ,
ਜੰਨਤ ਦੇ ਨਾਲ ਦੇਣ ਹਵਾਲੇ।

ਪਰ ਅਜ ਪ੍ਰੀਤ ਪਨੀਰੀ ਉਤੇ,
ਰੜਕ ਰੂੜੀ ਦੀ ਪੈ ਗਈ ਭਰਤੀ
ਤਦੇ ਹੋਰ ਦੀ ਹੋਰ ਸਿਵਾਪੇ,
ਪਿਆਰੇ ਦੇਸ਼ ਪੰਜਾਬ ਦੀ ਧਰਤੀ।

ਓਸ ਸਵੱਰਗ ਦਾ ਮਿਟਿਆ ਨਾਵਾਂ,
ਨਾ ਓਹ ਬੰਦੇ ਨਾ ਓਹ ਬਾਵਾਂ।
ਨਾ ਓਹ ਸਾਂਝੇ ਛਤਨ ਛਾਵਾਂ,
ਫੂਕੇ ਤੇਰ ਮੇਰ ਦੇ ਤਾਵਾਂ।
ਕਾਲ,ਕਤਲ,ਜਲਸੇ,ਹੜਤਾਲਾਂ,
ਕਰਫੁਆਡਰ ਮਾਰ-ਸ਼-ਲਾਵਾਂ।
ਸੁਖ ਉਤੇ ਪੈ ਗਈਆਂ ਬਲਾਵਾਂ,
ਦੋਜ਼ਖ਼ ਦਾ ਆਇਆ ਪਰਛਾਵਾਂ।

ਮਸ਼ਕਾਂ ਵਰਗੇ ਪਟਾਂ ਵਾਲੀ,
ਗਈ ਜਵਾਨੀ ਮੁੜ ਨਾਂ ਪਰਤੀ।
ਨਕਲੀ ਉ ਥੋਥੀ ਕਰ ਸੁਟੀ,
ਪਿਆਰੇ ਦੇਸ਼ ਪੰਜਾਬ ਦੀ ਧਰਤੀ।

੬੪.