ਪੰਨਾ:ਅਰਸ਼ੀ ਝਲਕਾਂ.pdf/198

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾ ਇਕਬਾਲ ਹੂ ਤੇ ਨਾ ਦੋਸਤ ਬਸਤਾ,
ਅਰਜ਼ੀ ਲਿਖਨ ਦਾ ਵਲ ਸਿਖਾਇਆ ਕਿਨ੍ਹੇ।
ਛੋਲੇ ਦੇ ਕੇ ਹੀ ਪੜਿਆ ਜਾਪਦਾ ਏਂ,
ਤੇਨੂੰ ਮਹਿਕਮੇ ਦਾ ਰਾਹ ਵਿਖਾਇਆ ਕਿਨੇ।
ਇਕ ਅਰਜ਼ੀ ਵਿਚ ਐਨੀਆਂ ਗ਼ਲੜੀਆਂ ਨੇ,
ਖਬਰੇ ਤੈਨੂੰ ਮੁਹੱਰਰ ਬਨਾਇਆ ਕਿਨ੍ਹੇ।

ਜਾਹ ਇਹ ਪਾੜ ਕਾਗਜ਼ ਮੁੜਕੇ ਲਿਖ ਅਰਜ਼ੀ,
ਲਗਦੇ ਹੱਥ ਮਜ਼ਮੂਨ ਬਦਲਾ ਛੱਡੀਂ।
ਵਡੇ ਪਾੜਿਆ ਮੈਂ ਕੋਈ ਜ਼ਨਾਨੀ ਤੇ ਨਹੀਂ,
ਜਗਾ ਫਿਦਵੀ ਦੀ ਫਿਦਵਾ ਬਣਾ ਛੱਡੀਂ।

ਸੁਣ ਕੇ ਕਿਸੇ ਅਖ਼ਬਾਰ ਨੇ ਛਾਪ ਛੱਡੀ,
ਪੜਦੇ ਸਾਰ ਮੈਂ ਬੜਾ ਹੈਰਾਨ ਹੋਇਆ।
ਸਾਰਾ ਮੁਲਕ ਤਰੱਕੀ ਨੂੰ ਪਿਆ ਪਿੱਟੇ,
ਪਰ ਨਹੀਂ ਇਲਮ ਦੇ ਵਲ ਧਿਆਨ ਹੋਇਆ।
ਕਦੇ ਜੱਗ ਨੂੰ ਵਿਦਿਆ ਦੇਨ ਵਾਲਾ,
ਅੱਜ ਆਪ ਬੇ-ਇਲਮ ਨਦਾਨ ਹੋਇਆ।
ਛੱਡ ਇਲਮ ਦਾ ਆਸਰਾ ਗਰਕ ਗਿਆ,
ਕਿੰਨਾ ਠਾਂਹ ਮੇਰਾ ਹਿੰਦੁਸਤਾਨ ਹੋਇਆ।

ਰੋਜ ਕਰਨ ਫਜੂਲ ਪਏ ਖਰਚ ਭਾਵੇਂ,
ਚੰਦਾ ਦੇ ਦੇ ਸਕੂਲ ਨੂੰ ਸੰਗਦੇ ਨੇ।
“ਚਮਕ”ਪਤਾ ਨਹੀਂ ਕੇਹੜੀ ਕਰਤੂਤ ਉੱਤੇ,
ਹਿੰਦੁਸਤਾਨੀ ਅਜ਼ਾਦੀਆਂ ਮੰਗਦੇ ਨੇ।

੬੨.