ਪੰਨਾ:ਅਰਸ਼ੀ ਝਲਕਾਂ.pdf/195

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਸਮੇਸ਼ ਦੇ ਉਪਕਾਰ

ਚਾਦਰ ਤਾਣਿਆ ਜਿਵੇਂ ਨਾ ਲੁਕੇ ਸੁਰਜ,
ਡਾਕ ਰਾਹੀਂ ਨਹੀਂ ਮੋਇਆਂ ਨੂੰ ਸਿਣੇ ਜਾਂਦੇ।
ਵਸ ਨਾਲ ਨਹੀਂ ਬੱਦਲ ਨੂੰ ਛੇਕ ਹੁੰਦਾ,
ਰੇਤ ਉਤੇ ਮਹਲ ਨਹੀਂ ਚਿਣੇ ਜਾਂਦੇ।
ਫੂਕਾਂ ਨਾਲ ਹਿਮਾਲੀਆ ਉਡਦਾ ਨਹੀਂ,
ਤੀਲੇ ਨਾਲ ਸਮੁੰਦਰ ਨਹੀਂ ਮਿਣੇ ਜਾਂਦੇ।
ਏਸੇ ਤਰ੍ਹਾਂ ਦਸਮੇਸ਼ ਜੀ ਪੋਟਿਆਂ ਤੇ,
ਸਾਥੋਂ ਤੇਰੇ ਉਪਕਾਰ ਨਹੀਂ ਗਿਣੇ ਜਾਂਦੇ।

੫੯.