ਇਹ ਸਫ਼ਾ ਪ੍ਰਮਾਣਿਤ ਹੈ
ਏਸ ਸ਼ਹਿਨਸ਼ਾਹ ਦੇ ਝਾੜੂ ਦੇਣ ਵਾਲੇ,
ਸਾਰੇ ਜਗ ਉਤੇ ਹੁਕਮਰਾਨ ਹੋ ਗਏ।
ਭੁੱਲਾ ਭਟਕਿਆ ਪਵੇ ਜੇ ਆਣ ਸ਼ਰਨੀ,
ਉਹਦਾ ਡੋਲਦਾ ਚਿਤ ਖਲੋ ਜਾਵੇ।
ਕੰਨਾਂ ਰਾਹ ਦੀ ਸ਼ਬਦ ਦੀ ਧੁਨੀ ਵੜਕੇ,
ਅੰਦਰ ਕਰ ਗਿਆਨ ਦੀ ਲੋ ਜਾਵੇ।
ਬਾਣੀ ਏਸ ਦੀ ਠਗਾਂ ਨੂੰ ਕਰੇ ਸੱਜਣ,
ਮੈਲ ਕਪਟ ਹੰਕਾਰ ਦੀ ਹੋ ਜਾਵੇ।
ਏਹਦੇ ਸੇਵਕ ਦੇ ਸਿਰ ਤੇ ਚੌਰ ਝੁਲੇ,
ਜੀਵਨ ਮੁਕਤ ਜਹਾਨ ਤੇ ਹੋ ਜਾਵੇ।
ਮੁੜੇ ਮੰਗਤਾ 'ਚਮਕ' ਨਾ ਕੋਈ ਦਰ ਤੋਂ,
ਦਾਤਾ ਬਖਸ਼ਸ਼ਾਂ ਮਟਾਂ ਦੇ ਮਟ ਦੇਵੇ।
ਬਣੇ ਆਸਰਾ ਜਗਤ ਦੀ ਯਾਤਰਾ ਦਾ,
ਅਤੇ ਗੇੜ ਚੁਰਾਸੀ ਦਾ ਕੱਟ ਦਵੇ।
੧੯.