ਪੰਨਾ:ਅਰਸ਼ੀ ਝਲਕਾਂ.pdf/186

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਉਂ ਕੜਕ ਬੋਲਿਆ ਗਲ ਸੁਣੋ ਭਰਾਓ,
ਨਾ ਰਹੋ ਖਿਲਰੇ ਕੋਈ ਸਭਾ ਬਨਾਓ॥
ਤੁਸਾਂ ਸਿਰ ਤੋਂ ਲਖਾਂ ਤੁਫਾਨ ਲੰਘਾਏ,
ਤੁਸੀਂ ਮੁਢ ਕਦੀਮੀਂ ਕਿਤੋਂ ਚਲੇ ਨਹੀਂਆਏ।

ਅਨਗੈਹਲੀ ਅੰਦੂ ਤੁਸੀਂ ਪਦਵੀ ਭੁਲ ਗਏ,
ਤੁਸੀ ਤਾਜ ਦੇ ਹੀਰੇ ਮਿਟੀ ਵਿਚ ਰੁਲ ਗਏ।
ਨਾ ਰਹੋ ਵੇਲੇ ਨਾ ਝਿਜਕੋ ਸੰਗੋ,
ਸੰਗਠਨ ਕਰ ਲਓ ਹੱਕ ਅਪਣੇ ਮੰਗੋ:

ਪਿਠ ਕਰਕੇ ਬੈਠਾ ਇਕ ਕੁੜਿਆ ਹੋਇਆ,
ਲਗੇ ਕੋਈ ਪਲਟਨ ਤੋਂ ਮੁੜਿਆ ਹੋਯਾ
ਅਜ਼ਾਦ ਹਵਾ ਦੀ ਉਸ ਵਗੀ ਹੋਈ,
ਦਿਲ ਲਗਨ ਅਜ਼ਾਦੀ ਦੀ ਲਗੀ ਹੋਈ।

ਹਥ ਜੋੜ ਕੇ ਆਖੇ ਹੈ ਸਿਰਜਨ ਹਾਰੇ,
ਮੈਂ ਕਰਾਂ ਬੇਨਤੀ ਇਕ ਤੇਰੇ ਦਵਾਰੇ।
ਪਿੰਜਰੇ ਵਿਚ ਪੰਛੀ ਪਰ ਫੜਕ ਨਾ ਸਕਾਂ,
ਸੋਡੇ ਸਿਰ ਗੋਲੀ ਜਉਂ ਭੜਕ ਨਾ ਸਕਾਂ।

ਬਖਸ਼ੀ ਗੁਸਤਾਖੀ ਮੇਰੀ ਪੇਸ਼ ਨਾ ਚਲੇ,
ਕੀ ਭੇਟ ਗੁਜ਼ਾਰਾਂ ਮੇਰੇ ਹਥ ਨਾ ਪਲੇ।
ਕਿਸੇ ਜੋਰਾਵਰ ਨੇ ਖੋਹ ਲੀੜੇ ਹਾਸੇ,
ਛਾਲੇ ਵੀ ਨਹੀਂ ਸਾਬਤ ਧਰ ਦਿਆਂ ਪਤਾਸੇ।

੫੦