ਪੰਨਾ:ਅਰਸ਼ੀ ਝਲਕਾਂ.pdf/185

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੀਨੇ ਦੀਆਂ ਲਾਟਾਂ ਨੂੰ ਜੋੜਾਂ ਜਾਣੀ,
ਹੰਝੂਆਂ ਨੂੰ ਅਰਘੇ ਵਿਚ ਸਮਝੀ ਪਾਣੀ।
ਕੀ ਕਹਾਂ ਜ਼ਬਾਨੋਂ ਹੇ ਅੰਤਰ ਜਾਮੀ,
ਰੱਗ ਰੱਗ ਦੇ ਅੰਦਰ ਧਸ ਗਈ ਗੁਲਾਮੀ।

ਮੈਨੂੰ ਤਾਂ ਸੁਖ ਦਾ ਇਕ ਸਾਂਹ ਕੋਈ ਨਹੀਂ,
ਪਰ ਨਾਲ ਦਿਆਂ ਨੂੰ ਪਰਵਾਹ ਕੋਈ ਨਹੀਂ।
ਹੜ ਗਏ ਹੋਇ ਵੀ ਦਿਲ ਨੂੰ ਨਾ ਰੋੜਨ,
ਸਰ ਹੋਇ ਹੋਇ ਵੀ, ਸਰ ਹੋਨਾ ਲੋੜਨ।

ਏਹਨਾਂ ਖੜੇ ਖਿੜਾਈ ਲਈ ਜਾਨ ਵੇਚ ਲਈ,
ਕੁਰਸੀ ਦੇ ਲਾਲਚ ਵਿਚ ਸ਼ਾਨ ਵੇਚ ਲਈ।
ਗਰਜਾਂ ਵਿਚ ਵਖੋ ਵਖ ਲਾਈ ਢਾਣੀ,
ਲਾਲਚ ਵਿਚ ਅਪਣੀ ਗੁਂਝਲਾ ਲਈ ਤਾਣੀ।

ਹੋ ਦਾਤਾ ਏਹਨਾਂ ਦੇ ਦਿਲ ਪਲਟਾ ਦੇ,
ਮੇਰੇ ਦੇਸ਼ ਦੀ ਵਿਰੜੀ ਤਕਦੀਰ ਬਨਾ ਦੇ।
ਹੋ ਕਰੜੇ ਇਹੋ ਜਿਹਾ ਢੋਆ ਢੋ ਦੇ,
ਖਿਲਰੇ ਹੋਇ ਮਣਕੇ ਇਕ ਤਾਰ ਪ੍ਰੋ ਦੇ।

ਮਿਲ ਜਾਵਨ ਪਾਟਕ ਮੁਕੇ ਬਰਬਾਦੀ,
ਮੇਰੇ ਦੇਸ਼ ਨੂੰ ਦਾਤਾ ਮੁੜ ਬਖਸ਼ ਅਜ਼ਾਦੀ।

੫੧