ਪੰਨਾ:ਅਰਸ਼ੀ ਝਲਕਾਂ.pdf/178

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾ ਜੋਬਨ ਦਾ ਕਰੋ ਵਿਖਾਲਾ,
ਭੀੜਾਂ ਪਾ ਨਾਂ ਖੜਨ ਸਵਾਲੀ।
ਨਾ ਲਕ ਕੁੰਜੀਆਂ ਨਾ ਹਬ ਬਟੂਆ,
ਨਾ ਬਿੰਦੀ ਪਉਡਰ ਨ ਲਾਲੀ।

ਏਹਦੇ ਅਬਰੂਆਂ ਦੇ ਨੇਜ਼,
ਨਾ ਵਿੰਨਣ ਦਿਲ ਨਾਲ ਬੇਦਰਦੀ।
ਨਾ ਖੁਲੈ ਸਪਾਂ ਨੂੰ ਕੁੰਡੀਆਂ,
ਨਾ ਪਹਿਰੇ ਦਾਰਾਂ ਨੂੰ ਵਰਦੀ।

ਅਧਢਕਿਆ ਜਿਹਾ ਆਲ ਦੁਆਲਾ,
ਹੁਸਣ ਦੀ ਮਲਕਾਂ ਵਾਂਗ ਫਕੀਰਾਂ।
ਪੈਰਾਂ ਵਿਚ ਖੁਸੜ ਜਹੀ ਜੁਤੀ,
ਝਗੇ ਦੀ ਥਾਂ ਬੁਕ ਬੁਕ ਲੀਰਾਂ।

ਰਹਿਣ ਲਈ ਕੱਖਾਂ ਦੀ ਕਲੀ,
ਓਹ ਵੀ ਸ਼ੋਹਰੋਂ ਦੂਰ ਪਸਿਤੇ।
ਕਹਿਰਾਂ ਭਰੇ ਹਵਾ ਦੇ ਫਾੱਡੇ,
ਦੋਵੇਂ ਹਥ ਕੱਛਾਂ ਵਿਚ ਦਿਤੇ।

ਜੀਕਰ ਪੋਹ, ਮਾਘ, ਮਾਹ ਅੰਦਰ,
ਚਮਕ’ ਚਾਨਣੀ ਕਿਸੇ ਨਾ ਮਾਨੀ।
ਬੋਲਿਆਂ ਅਗੇ ਸੁਰ ਸਾਜ਼ ਦੀ,
ਅੱਵਲ ਗਈ ਗਰੀਬ ਜਵਾਨੀ।

੪੪