ਪੰਨਾ:ਅਰਸ਼ੀ ਝਲਕਾਂ.pdf/176

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਿਲ ਦੇ ਨਾਲ ਕਰੇਂ ਜੇ ਹੀਲੇ,
ਗਲ ਕੁਝ ਨਹੀਂ ਪਿੰਜਰੇ ਦੇ ਤੀਲੇ,
ਰਤਾ ਕੁ ਜਿੰਨੀ ਹਿੰਮਤ ਬਦਲੇ,
ਉਮਰਾ ਦੁਖ ਨਾ ਸਹੂ।
ਪੰਛੀ.........

ਤੋੜ ਦੇ ਪਿੰਜਰਾ ਭੰਨ ਸੁਟ ਬਾਰੀ,
ਲਾ ਮੁੜ ਕੇ ਆਜ਼ਾਦ ਉਡਾਰੀ,
ਨਿਕਲ ‘ਚਮਕ` ਕੁੜਿਕੀ ਵਿਚੋਂ,
ਦੂਜਿਆਂ ਨੂੰ ਵੀ ਕਹੁ।
ਪੰਛੀ.........

੪੨