ਪੰਨਾ:ਅਰਸ਼ੀ ਝਲਕਾਂ.pdf/174

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੌਮੀ ਸ਼ਾਇਰ

ਆਇਆ ਵੇਖ ਕੇ ਅੰਬਾਂ ਤੇ ਬੁਰ ਬਾਂਕਾ,
ਕੋਇਲ ਵਾਂਗ ਮੈਂ ਟਹਿਣੀ ਤੇ ਚਹਿਕਦਾ ਨਹੀਂ।
ਖਾ ਕੇ ਕਿਸੇ ਦੇ ਨੈਣ ਦੇ ਫਟ ਕਾਰੀ,
ਤਿਹਾਇਆ ਬੁਲਾਂ ਦੇ ਬੋਸੇ ਨੂੰ ਸਹਿਕਦਾ ਨਹੀਂ।

ਸ਼ੋਖੀ ਹਵਾ ਖ਼ਰਮਸਤ ਦੀ ਵੇਖ ਕੇ ਤੇ,
ਕਦੇ ਫੁਲ ਬਣਦਾ ਖਿੜਦਾ ਟਹਿਕਦਾ ਨਹੀਂ।
ਜੂਠੇ ਸਾਕੀ ਦੇ ਠੂਠੇ ਨੂੰ ਬੁਲ ਲਾ ਕੇ,
ਨਕਲੀ ਨਸ਼ੇ ਵਿਚ ਬੜਕਦਾ ਬਹਿਕਦਾ ਨਹੀਂ।

ਟਿੱਕੀ ਹੁੰਦਾ ਨਹੀਂ ਕਿਸੇ ਦੇ ਤਿਲ ਉਤੇ,
ਨਾਂ ਹੀ ਨੈਣ ਨਰਗਸ ਦਾ ਮਸਤਾਨਾ ਹਾਂ ਮੈਂ।
‘ਚਮਕ ਭੌਰ ਅਜ਼ਾਦੀ ਦੇ ਫੁਲ ਦਾ ਹਾਂ,
ਦੇਸ਼ ਸ਼ਮਾ ਦਾ ਬਲ ਪ੍ਰਵਾਨਾ ਹਾਂ ਮੈਂ

੪੦.